ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

“ਪੰਚ ਤੰਤਰ’ ਨੂੰ ਨੀਤੀ ਕਥਾਵਾਂ ਦਾ ਭਾਰਤ ਦਾ ਪਹਿਲਾ ਅਤੇ ਸੰਸਾਰ ਪ੍ਰਸਿੱਧ ਸੰਗਿ੍ਹ ਮੰਨਿਆ ਜਾਂਦਾ ਹੈ। ਇਸ ਦੀ ਰਚਨਾ ਵੀ ਪੰਜਾਬ ਵਿੱਚ ਹੀ ਹੋਈ ਹੈ। ਇਸਦਾ ਰਚਨਾਕਾਲ ਈਸਾ ਤੋਂ ਡੇਢ ਸੌ ਵਰੇ ਪੁਰਬ ਮੰਨਿਆ ਜਾਂਦਾ ਹੈ।‘ਰਿਗਵੇਦ` ਜਿਸ ਵਿੱਚ ਸੰਸਾਰ ਦੀਆਂ ਸਭ ਤੋਂ ਪੁਰਾਣੀਆਂ ਲੋਕ ਕਹਾਣੀਆਂ ਮਿਲਦੀਆਂ ਹਨ, ਉਸ ਦੀਆਂ ਮੁੱਢਲੀਆਂ ਰਿਚਾਵਾਂ ਵੀ ਪੰਜਾਬ ਵਿੱਚ ਹੀ ਰਚੀਆਂ ਗਈਆਂ ਮੰਨੀਆਂ ਜਾਂਦੀਆਂ ਹਨ। ਹਿੱਤ ਉਪਦੇਸ਼’ ਜੋ ਲੋਕ ਕਥਾਵਾਂ ਦਾ ਜਗਤ ਪ੍ਰਸਿੱਧ ਇੱਕ ਹੋਰ ਸੰਹਿ ਹੈ ਪੰਜਾਬ ਵਿੱਚ ਹੀ ਰਚਿਆ ਗਿਆ ਸੀ। ਇਸ ਤੋਂ ਉਪਰੰਤ ਸੰਸਾਰ ਦਾ ਸਭ ਤੋਂ ਵੱਡਾ ਲੋਕ ਕਥਾਵਾਂ ਦਾ ਗੰਥ ‘ਵੱਡ ਕਹਾਂ ਜੋ ਗਣਾਡੇ ਰਿਸ਼ੀ ਦੀ ਕ੍ਰਿਤ ਹੈ ਪੰਜਾਬ ਵਿੱਚ ਹੀ ਰਚਿਆ ਗਿਆ ਸੀ। ਇਹ ਗ੍ਰੰਥ ਭਾਵੇਂ ਹੁਣ ਉਪਲੱਬਧ ਨਹੀਂ ਪਰੰਤੂ ਇਸ ਤੇ ਆਧਾਰਤ ਮਹਾਂਕਵੀ ਸੋਮਦੇਵ ਭਟ ਰਚਿਤ ਗ੍ਰੰਥ “ਕਥਾ ਸੁਰਤ ਸਾਗਰਾ ਅੰਗ੍ਰੇਜ਼ੀ ਅਤੇ ਹੋਰ ਭਾਸ਼ਾਵਾਂ ਵਿੱਚ ਮਿਲਦਾ ਹੈ। 
ਪੰਜਾਬ ਵਿੱਚ ਲੋਕ ਕਹਾਣੀਆਂ ਸੁਣਨ ਅਤੇ ਪਾਉਣ ਦੀ ਪਰੰਪਰਾ ਬਹੁਤ ਪੁਰਾਣੀ ਹੈ। ਇਹਨਾਂ ਨੂੰ “ਸੁਣਨ ਵਾਲੀਆਂ ਬਾਤਾਂ ਵੀ ਕਿਹਾ ਜਾਂਦਾ ਹੈ । ਇਹ ਪੰਜਾਬੀਆਂ ਦੇ ਮਨੋਰੰਜਨ ਦਾ ਵਿਸ਼ੇਸ਼ ਸਾਧਨ ਰਹੀਆਂ ਹਨ। ਗਰਮੀਆਂ ਦੀ ਰੁੱਤੇ ਬਰੋਟਿਆਂ ਦੀ ਸੰਘਣੀ ਛਾਂ ਥੱਲੇ ਦੁਪਹਿਰਾਂ ਨੂੰ ਅਤੇ ਰਾਤ ਸਮੇਂ ਘਰਾਂ ਦੀਆਂ ਛੱਤਾਂ ਉੱਤੇ, ਸਰਦੀਆਂ ਵਿੱਚ ਆਪਣੇ-ਆਪਣੇ ਮੰਜਿਆਂ ਉੱਤੇ ਰਜਾਈਆਂ ਦੀਆਂ ਬੁੱਕਲਾਂ ਮਾਰ, ਸਰੋਤੇ ਕਿਸੇ ਵਡਾਰੂ ਪਾਸੋਂ ਕੋਈ ਨਾ ਕੋਈ ਕਹਾਣੀ ਸੁਣਨ ਲਈ ਜੁੜ ਬੈਠਦੇ ਸਨ। ਡੂੰਘੀ ਰਾਤ ਤੱਕ ਕਹਾਣੀਆਂ ਸੁਣੀ ਜਾਣੀਆਂ, ਹੁੰਗਾਰੇ ਭਰੀ ਜਾਣੇ।ਦਾਦੀਆਂ-ਨਾਨੀਆਂ ਵੀ ਕਹਾਣੀਆਂ ਸੁਣਾਉਣ ਵਿੱਚ ਪੂਰਾ ਯੋਗਦਾਨ ਪਾਉਂਦੀਆਂ ਸਨ। ਬਾਤ ਪਾਉਣ ਦਾ ਹਰ ਵਿਅਕਤੀ ਦਾ ਆਪਣਾ-ਆਪਣਾ ਅੰਦਾਜ਼ ਹੁੰਦਾ ਸੀ। ਇਹ ਬਾਤਾਂ ਬਜ਼ੁਰਗਾਂ ਰਾਹੀਂ ਪੀੜ੍ਹੀਓਂ ਪੀੜ੍ਹੀ ਅੱਗੇ ਟੁਰਦੀਆਂ ਜਾਂਦੀਆਂ ਸਨ। ਬਾਤਾਂ ਪਾਉਣ ਦੀ ਇਹ ਪਰੰਪਰਾ ਅੱਜ ਕਲ੍ਹ ਸਮਾਪਤ ਹੀ ਹੋ ਗਈ ਹੈ।
ਲੋਕ ਕਹਾਣੀਆਂ ਕੇਵਲ ਸਾਡੇ ਮਨੋਰੰਜਨ ਦਾ ਇੱਕ ਸਾਧਨ ਹੀ ਨਹੀਂ ਬਲਕਿ ਇਹ ਸਾਡੇ ਜੀਵਨ ਦੀ ਅਗਵਾਈ ਵੀ ਕਰਦੀਆਂ ਹਨ ਇਹਨਾਂ ਰਾਹੀਂ ਮਨੁੱਖ ਮਾਤਰ ਨੂੰ ਕਹਾਣੀ ਦੇ ਢੰਗ ਨਾਲ਼ ਕੋਈ ਨਾ ਕੋਈ ਸਿੱਖਿਆ ਦਿੱਤੀ ਜਾਂਦੀ ਹੈ। ਇਹਨਾਂ ਕਹਾਣੀਆਂ ਦੀ ਵਰਤੋਂ ਸਿਆਣੇ ਆਪਣੀ ਦਲੀਲ ਜਾਂ ਪਰਮਾਣ ਵਜੋਂ ਆਪਣੀ ਗੱਲ ਦੀ ਪੁਸ਼ਟੀ ਕਰਨ ਲਈ ਵੀ ਕਰਦੇ ਹਨ। ਪੰਜਾਬ ਦੇ ਪਿੰਡਾਂ ਵਿੱਚ ਇਹਨਾਂ ਨੂੰ ਪਰਮਾਣ ਤੋਂ ਵੱਧ ਕੇ ਪਰਤੱਖ ਵਰਗੀ ਥਾਂ ਪਰਾਪਤ ਹੈ। ਇਹਨਾਂ ਵਿੱਚ ਜੀਵਨ ਦੇ ਤੱਤ ਸਮੋਏ ਹੋਏ ਹਨ। ਪਤ੍ਰਿਆ ਵਿੱਚ ਬੈਠੇ ਪੁਰਾਣੇ ਲੋਕ ਆਪਣੀਆਂ ਕਹਾਣੀਆਂ ਪਿੱਛੇ ਵਸਦੇ ਸੱਚ ਨੂੰ ਉਘਾੜਨ ਲਈ ਕੋਈ ਨਾ ਕੋਈ ਬਾਤ ਸੁਣਾਉਂਦੇ ਹਨ।

ਲੋਕ ਕਹਾਣੀਆਂ ਦੇ ਪਾਤਰ ਕੇਵਲ ਮਰਦ ਇਸਤਰੀਆਂ ਹੀ ਨਹੀਂ ਹੁੰਦੇ ਸਗੋਂ ਪਸ਼ ਪੰਛੀ ਵੀ ਹੁੰਦੇ ਹਨ ਜਿਹੜੇ ਮਨੁੱਖਾਂ ਵਾਂਗ ਬੋਲਦੇ ਹਨ ਅਤੇ ਮਨੁੱਖੀ ਬੋਲੀ ਨੂੰ ਸਮਝਦੇ ਹਨ। ਮਰਦ ਇਸਤਰੀ ਪਾਤਰ ਵੀ ਇਹਨਾਂ ਪਸ਼ੂਆਂ ਅਤੇ ਜਨੌਰਾਂ ਦੀ ਬੋਲੀ ਸਮਝਦੇ ਹਨ। ਇਹ ਪਸ਼ੂ-ਪੰਛੀ ਮਨੁੱਖਾਂ ਵਾਂਗ ਕਾਰਜ ਕਰਦੇ ਹਨ। ਇਹ ਆਪਣੇ ਜੀਵਨ ਦੀ ਕੋਈ ਘਟਨਾ ਜਾਂ ਵਾਰਤਾਲਾਪ ਰਾਹੀਂ ਮਨੁੱਖ ਨੂੰ ਕਈ ਪ੍ਰਕਾਰ ਦੀ ਸਿੱਖਿਆ ਦੇ ਦਿੰਦੇ ਹਨ। ਇਹੋ ਸਿੱਖਿਆ ਕਥਾਵਾਂ, ਅਖਾਣਾਂ ਅਤੇ ਲੋਕੋਕਤੀਆਂ ਵਾਂਗੂੰ ਪ੍ਰਸਿੱਧ ਹੋ ਜਾਂਦੀਆਂ ਹਨ ਅਤੇ ਛੇਤੀ ਹੀ ਹਰ ਉਮਰ ਦੇ ਪਾਣੀ ਦੇ ਮੂੰਹ ਚੜ੍ਹ ਜਾਂਦੀਆਂ ਹਨ ਤੇ ਸੀਨਾ ਬਸੀਨਾ ਅਗਾਂਹ ਤੁਰ ਜਾਂਦੀਆਂ ਹਨ ਤੇ ਕਹਾਣੀਆਂ ਦੀ ਧਾਰਾ ਵਹਿ ਤੁਰਦੀ ਹੈ। ਕੁਦਰਤ ਦੀਆਂ ਮਹਾਨ ਸ਼ਕਤੀਆਂ ਸੂਰਜ, ਚ

27ਪੰਜਾਬੀ ਸਭਿਆਚਾਰ ਦੀ ਆਰਸੀ