ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/185

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਰਸੀ: ਜੌਹਰੀਆਂ ਦੀ ਨਜ਼ਰ ਵਿੱਚ

ਪੰਜਾਬੀ ਲੋਕਯਾਨ ਦਾ ਖੇਤਰ ਕਾਫੀ ਵਿਸ਼ਾਲ ਹੈ। ਇਸ ਵਿੱਚ ਲੋਕ ਸਾਹਿਤ, ਲੋਕ ਕਲਾਵਾਂ, ਲੋਕ ਵਿਸ਼ਵਾਸ, ਲੋਕ ਰੀਤੀ ਰਿਵਾਜ, ਲੋਕ ਧੰਦਿਆਂ ਨਾਲ ਜੁੜੀ ਹੋਈ ਸਮਗਰੀ, ਲੋਕ ਮਨੋਰੰਜਨ ਦੇ ਸਾਧਨ, ਲੋਕ ਪਹਿਰਾਵਾ ਆਦਿ ਸ਼ਾਮਲ ਹਨ। ਸੁਖਦੇਵ ਮਾਦਪੁਰੀ ਨੇ ਇਨ੍ਹਾਂ ਵਿੱਚੋਂ ਲੋਕ ਗੀਤਾਂ, ਲੋਕ ਕਹਾਣੀਆਂ, ਲੋਕ ਖੇਡਾਂ, ਮੇਲੇ ਤੇ ਤਿਉਹਾਰਾਂ, ਲੋਕ ਨਾਚਾਂ ਤੇ ਪੰਜਾਬੀ ਸਭਿਆਚਾਰ ਨਾਲ ਸਬੰਧਤ ਕੋਈ ਡੇਢ ਦਰਜਨ ਪੁਸਤਕਾਂ ਲਿਖ ਕੇ ਪੰਜਾਬੀ ਲੋਕਯਾਨ ਤੇ ਸਭਿਆਚਾਰ ਦੇ ਖੇਤਰ ਵਿੱਚ ਵਿਸ਼ੇਸ਼ ਥਾਂ ਬਣਾ ਲਈ ਹੈ।

{{gap}ਸੁਖਦੇਵ ਮਾਦਪੁਰੀ ਦੀ ਹੱਥਲੀ ਪੁਸਤਕ "ਪੰਜਾਬੀ ਸਭਿਆਚਾਰ ਦੀ ਆਰਸੀਂ" (ਸੋਮੇ ਤੇ ਪਰੰਪਰਾ) ਪੰਜਾਬ ਦੇ ਲੋਕਯਾਨ ਨਾਲ ਸਬੰਧਤ 29 ਲੇਖਾਂ ਦਾ ਸੰਗ੍ਰਹਿ ਹੈ। ਲੇਖਕ ਨੇ ਇਨ੍ਹਾਂ ਲੇਖਾਂ ਨੂੰ ਚਾਰ ਭਾਗਾਂ ਵਿੱਚ ਵੰਡਿਆ ਹੈ। ਇਨ੍ਹਾਂ ਲੇਖਾਂ ਦਾ ਮੂਲ ਆਧਾਰ ਮਾਦਪੁਰੀ ਦੁਆਰਾ ਛੱਪ ਚੁੱਕੀਆਂ ਪੁਸਤਕਾਂ ਹੀ ਹਨ। ਪਰੰਤੂ ਹਰ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਕਾਫੀ ਲਾਹੇਵੰਦ ਹੈ।

ਪੁਸਤਕ ਵਿੱਚ ਸ਼ਾਮਲ ਅੱਠ ਲੇਖਾਂ ਦਾ ਸਬੰਧ ਪੰਜਾਬੀ ਲੋਕ ਸਾਹਿਤ ਦੇ ਵੱਖ ਵੱਖ ਰੂਪਾਂ ਨਾਲ ਹੈ। ਇਹ ਲੇਖ ਹਨ: ਪੰਜਾਬੀ ਬੁਝਾਰਤਾਂ, ਲੋਕ ਅਖਾਣ, ਲੋਕ ਕਹਾਣੀਆਂ, ਲੋਕ ਦੋਹੇ, ਲੋਕ ਗੀਤ, ਲੋਕ ਗਾਥਾਵਾਂ, ਮਾਹੀਆ ਤੇ ਸਿੱਠਣੀਆਂ। ਲੇਖਕ ਨੇ ਹਰ ਵਿਧਾ ਬਾਰੇ ਢੁਕਵੀਂ ਜਾਣਕਾਰੀ ਦੇ ਕੇ ਉਸ ਦੇ ਸਭਿਆਚਾਰਕ ਮਹੱਤਵ ਨੂੰ ਵੀ ਦਰਸਾ ਦਿੱਤਾ ਹੈ। ਚਾਰ ਨਿਬੰਧ ਪੰਜਾਬ ਦੇ ਪ੍ਰਤਿਨਿਧ ਲੋਕ ਨਾਚਾਂ ਬਾਰੇ ਹਨ, 'ਗਿੱਧੇ’ ਨੂੰ ਜਜ਼ਬਿਆਂ ਮੱਤਾ ਲੋਕ ਨਾਚ, ‘ਭੰਗੜੇ' ਨੂੰ ਛੂਕਦੀ ਜਵਾਨੀ ਦਾ ਨਾਚ, 'ਲੁੱਡੀ' ਨੂੰ ਖ਼ੁਸ਼ੀਆਂ ਦੀਆਂ ਫੁਹਾਰਾਂ ਅਤੇ ‘ਕਿੱਕਲੀ' ਨੂੰ ਮਾਸੂਮ ਬਾਲੜੀਆਂ ਦੇ ਨਾਚ ਵਜੋਂ ਦਰਸਾਇਆ ਗਿਆ ਹੈ। 'ਰਾਸ ਲੀਲ੍ਹਾ’ ਅਤੇ ‘ਰਾਮ ਲੀਲ੍ਹਾ' ਭਾਰਤੀ ਪਰੰਪਰਾ ਦੇ ਲੋਕ ਨਾਟਕ ਹਨ ਅਤੇ ਭਾਰਤ ਦੇ ਹੋਰ ਹਿੱਸਿਆਂ ਵਾਂਗ ‘ਰਾਮ ਲੀਲ੍ਹਾ' ਪੰਜਾਬ ਵਿੱਚ ਅੱਜ ਵੀ ਪੂਰੇ ਜੋਸ਼ ਖਰੋਸ਼ ਨਾਲ ਖੇਡੀ ਜਾਂਦੀ ਹੈ। ‘ਸਵਾਂਗ' ਵੀ ਪੰਜਾਬ ਦੀ ਲੋਕ ਨਾਟ ਪਰੰਪਰਾ ਦਾ ਭਾਗ ਹਨ।

-ਪੰਜਾਬ ਵਿੱਚ ਮੇਲਿਆਂ ਤੇ ਤਿਉਹਾਰਾਂ ਦਾ ਵਿਸ਼ੇਸ਼ ਮਹੱਤਵ ਹੈ। ਹੱਥਲੀ ਪੁਸਤਕ ਵਿੱਚ ਛਪਾਰ ਅਤੇ ਹਦਰ ਸ਼ੇਖ ਦੇ ਮੇਲੇ, ਜਰਗ ਦੇ ਮੇਲੇ ਅਤੇ ਜਗਰਾਵਾਂ ਦੀ ਰੋਸ਼ਨੀ ਅਜੋਕੇ ਸਮੇਂ ਅੰਦਰ ਵੀ ਧੂਮ ਧਾਮ ਨਾਲ ਮਨਾਏ ਜਾਂਦੇ ਹਨ। ਵਿਸਾਖੀ ਦਾ ਮੇਲਾ ਵੀ ਸਦੀਆਂ ਤੋਂ ਆਪਣੀ ਰਿਵਾਇਤ ਕਾਇਮ ਰੱਖ ਰਿਹਾ ਹੈ। ਸੁਖਦੇਵ ਮਾਦੁਪਰੀ ਨੇ ਇਨ੍ਹਾਂ ਮੇਲਿਆਂ ਬਾਰੇ ਢੁਕਵੀਂ ਜਾਣਕਾਰੀ ਦੇਣ ਦੇ ਨਾਲ਼ ਨਾਲ਼ ਤੀਆਂ, ਲੋਹੜੀ, ਕਰਵਾ ਚੌਥ ਅਤੇ ਸਾਂਝੀ, ਆਦਿ ਤਿਉਹਾਰਾਂ ਦੇ ਧਾਰਮਿਕ ਅਤੇ ਸਮਾਜਕ ਪੱਖਾਂ ਨੂੰ ਦਰਸਾਉਂਦਿਆਂ ਪੰਜਾਬ ਦੇ ਲੋਕ ਜੀਵਨ ਵਿੱਚ ਇਨ੍ਹਾਂ ਮੇਲਿਆਂ ਤੇ ਤਿਉਹਾਰਾਂ ਦੀ ਸਭਿਆਚਾਰਕ ਮਹਾਨਤਾ ਸਬੰਧੀ ਚਾਨਣਾ ਪਾਇਆ ਹੈ। ਇਸੇ ਲੜੀ ਵਿੱਚ ਸ਼ਾਮਲ ਇਕ ਹੋਰ ਲੇਖ ‘ਸਾਡੇ ਰਸਮੋ ਰਿਵਾਜ' ਹੈ। ਇਸ ਲੇਖ ਵਿੱਚ

181/ਪੰਜਾਬੀ ਸਭਿਆਚਾਰ ਦੀ ਆਰਸੀ