ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/165

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸ੍ਰੀ ਮਹਿਮਾ ਸਾਹਿ ਮਹਿਮਾ ਦੇ ਸਾਈਂ
ਜਪ ਜਪ ਜਨਮ ਸੁਧਾਰ

ਮਹਿਮਾ ਸ਼ਾਹ ਦੀ ਸਮਾਧ ਲੋਪੋਂ ਪਿੰਡ ਦੇ ਦੱਖਣ ਵੱਲ ਉੱਚੇ ਟਿੱਲੇ 'ਤੇ ਬਣੀ ਹੋਈ ਹੈ। ਜਿਸ ਦੇ ਚਮਕੀਲੇ ਗੁੰਬਦ ਦੂਰੋਂ ਦਿਖਾਈ ਦੇਂਦੇ ਹਨ। ਇਹ ਸਮਾਧ ਬੜੇ ਕਲਾਮਈ ਢੰਗ ਨਾਲ ਉਸਾਰੀ ਗਈ ਹੈ। ਇਸ ਦੇ ਅੰਦਰ ਬਣੇ ਅਕਾਲ ਤਖਤ ਦੀ ਛੱਤ ਅਤੇ ਬਰਾਂਡਿਆਂ ਤੇ ਬਹੁਤ ਸਾਰੇ ਸੁੰਦਰ ਫੁੱਲ ਬਣੇ ਹੋਏ ਹਨ। ਨੀਝ ਨਾਲ ਕੋਲੋਂ ਦੇਖਿਆਂ ਪਤਾ ਲੱਗਦਾ ਹੈ ਕਿ ਕੋਈ ਵੀ ਫੁੱਲ ਇਕ-ਦੂਜੇ ਨਾਲ ਨਹੀਂ ਮਿਲਦਾ। ਇਕ ਹੋਰ ਕਮਰੇ ਵਿੱਚ ਮਹਿਮਾ ਸ਼ਾਹ ਜੀ ਦਾ ਲੱਕੜੀ ਦਾ ਤਖਤ ਪਿਆ ਹੈ ਜਿਸ 'ਤੇ ਬੈਠ ਕੇ ਉਹ ਭਗਤੀ ਕਰਿਆ ਕਰਦੇ ਸਨ। ਇਹ ਤਖ਼ਤ ਵੀ ਕਲਾ ਦੀ ਅਤਿ ਸੁੰਦਰ ਕਿਰਤ ਹੈ। ਇਸ ਉਪਰੰਤ ਇਥੇ ਬਾਬਾ ਜੀ ਦੀ ਇਕ ਮੰਜੀ,ਪਊਏ ਅਤੇ ਫਾਉੜੀ ਵੀ ਪਈ ਹੈ। ਮੰਜੀ ਵੀ ਕਲਾ ਦਾ ਇਕ ਅਨੂਪਮ ਨਮੂਨਾ ਹੈ। ਇਸ ਮੰਜੀ ਦੇ ਚਾਰੇ ਪਾਵਿਆਂ ਉੱਤੇ ਖੁਦਾਈ ਦੇ ਨਾਲ ਨਾਲ ਕੁਝ ਮਨੁੱਖੀ ਆਕ੍ਰਿਤੀਆਂ ਵੀ ਅੰਕਤ ਹਨ।

ਬਾਬਾ ਮਹਿਮਾ ਸ਼ਾਹ ਦੀ ਹਜ਼ੂਰੀ ਵਿੱਚ ਮਨ ਮਸਤਾਨ ਨਾਂ ਦਾ ਇਕ ਸੰਗੀਤਕਾਰ ਮਸਤੀ ਵਿੱਚ ਆ ਕੇ ਗਾਇਨ ਕਰਿਆ ਕਰਦਾ ਸੀ। ਉਸ ਨੇ ਵੀ ਮਹਿਮਾ ਸ਼ਾਹ ਦੀ ਮਹਿਮਾਂ ਵਿੱਚ ਅਧਿਆਤਮਕ ਰੰਗ ਦੀ ਠੇਠ ਪੰਜਾਬੀ ਵਿੱਚ ਬਹੁਤ ਸਾਰੀ ਰਚਨਾ ਕੀਤੀ ਹੈ।ਉਹਨਾਂ ਦੀ ਰਚਨਾ ਦੀ ਇਕ ਵੰਨਗੀ ਪੇਸ਼ ਹੈ:

ਅਲਫ ਅਲਾਹੀ ਯਾਦ ਨਾ ਕੀਤਾ
ਨਾ ਕੀਤਾ ਸਤਿਸੰਗ ਕੁੜੇ
ਸਰਮ ਧਰਮ ਦੇ ਚਿੱਕੜ ਡੁੱਬੀ
ਕਿਉਂ ਚੜ੍ਹੇ ਰਾਮ ਦਾ ਰੰਗ ਕੁੜੇ
ਝੂਠੇ ਮੋਹ ਜਗਤ ਦੇ ਫਾਧੀ
ਪਿਆ ਸਿਦਕ ਵਿੱਚ ਭੰਗ ਕੁੜੇ
ਮਨ ਮਸਤਾਨ ਕਹੇ ਮੇਰੀ ਜਿੰਦੜੀ

ਸਾਧ ਸੰਗ ਨਿਤ ਮੰਗ ਕੁੜੇ।

ਜੇ ਜਾਣ-ਬੁੱਝ ਕੇ ਭਈ ਬਾਵਰੀ
ਦਿਨ ਦਿਨ ਲਗਦੀ ਲਾਜ ਕੁੜੇ
ਸਾਧ ਸੰਗਤ ਦੇ ਰਾਹਿ ਨ ਜਾਂਦੀ
ਤੈਂ ਆਪ ਵਿਗਾੜੇ ਕਾਜ ਕੁੜੇ
ਪਕੜ ਪਛਾੜਨ ਛਿਨ ਵਿੱਚ ਤੈਨੂੰ
ਜਿਯੋਂ ਚਿੜੀਆਂ ਪੁਰ ਬਾਜ ਕੁੜੇ
ਮਨ ਮਸਤਾਨ ਸੰਗਤ ਕਰ ਲੈ
ਸਭ ਛੁੱਟਣ ਤੇਰੇ ਪਾਜ ਕੁੜੇ।

ਮਹਿਮਾ ਸ਼ਾਹ ਦੀ ਸਮਾਧ ਦੇ ਐਨ ਸਾਹਮਣੇ ਮਨ ਮਸਤਾਨ ਦੀ ਸਮਾਧ ਬਣੀ ਹੋਈ ਹੈ। ਇਸ ਸਮਾਧ ਦੇ ਕੰਧ ਚਿੱਤਰ ਲੋਕ ਕਲਾ ਦੇ ਖੇਤਰ ਵਿੱਚ ਆਪਣਾ ਵਿਸ਼ੇਸ਼ ਮਹੱਤਵ ਰੱਖਦੇ ਹਨ। ਇਸ ਸਮਾਧ ਦੀਆਂ ਪੌੜੀਆਂ ਚੜ੍ਹਦਿਆਂ ਡਿਊਢੀ ਵਿੱਚ ਬਣਾਏ ਦੋ ਚੋਬਦਾਰਾਂ ਦੇ

161/ਪੰਜਾਬੀ ਸਭਿਆਚਾਰ ਦੀ ਆਰਸੀ