ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/162

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਗੇ ਸੁਨਿਆਰੀ ਦੇ ਬੁੱਕ ਬੁੱਕ ਡੰਡੀਆਂ
ਹੁਣ ਕਿਉਂ ਪਾ ਲਏ ਡੱਕੇ
ਸੁਨਿਆਰੀਏ ਵਸਦੇ ਨੀ
ਤੋਂ ਵਸਦੇ ਘਰ ਪੱਟੇ

ਹੋਰ ਵੀ ਅਨੇਕਾਂ ਲੋਕ ਗੀਤ ਪ੍ਰਚੱਲਤ ਹਨ ਜਿਨ੍ਹਾਂ ਵਿੱਚ ਪੰਜਾਬ ਵਿੱਚ ਵਸਦੀਆਂ ਭਿੰਨ ਭਿੰਨ ਜਾਤੀਆਂ ਦਾ ਜ਼ਿਕਰ ਆਉਂਦਾ ਹੈ। ਇਨ੍ਹਾਂ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਇਹਨਾਂ ਗੀਤਾਂ ਦਾ ਅਧਿਐਨ ਕਰਕੇ ਅਸੀਂ ਵੱਖ-ਵੱਖ ਜਾਤਾਂ ਦੇ ਸੁਭਾ ਤੇ ਕਿਰਦਾਰ ਤੋਂ ਜਾ ਜਾਣੂ ਹੋ ਸਕਦੇ ਹਾਂ। ਇਹ ਪੰਜਾਬੀ ਭਾਈਚਾਰੇ ਦਾ ਅਨਿੱਖੜਵਾਂ ਅੰਗ ਹਨ।

158/ਪੰਜਾਬੀ ਸਭਿਆਚਾਰ ਦੀ ਆਰਸੀ