ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/142

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਰ

ਸਾਂਝੀ ਦੇ ਆਲੇ ਦੁਆਲੇ
ਦੋ ਚਰਖੀਰੇ
ਜਗ ਜਿਉਣ ਨੀ ਭੈਣ ਤੇਰੇ ਵੀਰੇ
ਸਾਂਝੀ ਦੇ ਆਲੇ ਦੁਆਲੇ
ਦੋ ਚਾਰ ਕਾਨੇ
ਜਗ ਜਿਉਣ ਭੈਣ ਤੇਰੇ ਮਾਮੇ

ਸੁੱਖਾਂ ਸੁਖਦੀ ਭੈਣ ਨੂੰ ਸਾਂਝੀ ਨੇ ਵੀਰ ਦੇ ਦਿੱਤਾ, ਭਾਬੋ ਦੇ ਦਿੱਤੀ। ਹੁਣ ਉਹ ਸਾਂਝੀ ਦੀ ਹਰ ਲੋੜ ਪੂਰੀ ਕਰਦੀ ਹੈ:-

ਸਾਂਝੀ ਤਾਂ ਮੰਗਦੀ
ਹਰਾ ਹਰਾ ਗੋਬਰ
ਮੈਂ ਕਿੱਥੋਂ ਲਿਆਵਾਂ ਸਾਂਝੀ
ਹਰਾ ਹਰਾ ਗੋਬਰ ਵੀਰਨ
ਮੇਰਾ ਗਊਆਂ ਦਾ ਪਾਲੀ
ਮੈਂ ਉੱਥੋਂ ਲਿਆਵਾਂ ਸਾਂਝੀ
ਹਰਾ ਹਰਾ ਗੋਬਰ
ਤੂੰ ਲੈ ਮੇਰੀ ਸਾਂਝੀ

ਹਰਾ ਹਰਾ ਗੋਬਰ

ਸਾਂਝੀ ਤਾਂ ਮੰਗਦੀ
ਚਿੱਟੇ ਚਿੱਟੇ ਚਾਵਲ
ਮੈਂ ਕਿੱਥੋਂ ਲਿਆਵਾਂ ਸਾਂਝੀ
ਚਿੱਟੇ ਚਿੱਟੇ ਚਾਵਲ
ਵੀਰਨ ਮੇਰਾ ਧਾਨਾਂ ਦੀ ਰਾਖੀ
ਮੈਂ ਉੱਥੋਂ ਲਿਆਵਾਂ ਸਾਂਝੀ
ਚਿੱਟੇ ਚਿੱਟੇ ਚਾਵਲ
ਤੂੰ ਲੈ ਮੇਰੀ ਸਾਂਝੀ

ਚਿੱਟੇ ਚਿੱਟੇ ਚਾਵਲ

ਸਾਂਝੀ ਤਾਂ ਮੰਗਦੀ
ਸੂਹੀਆਂ ਸੂਹੀਆਂ ਚੁੰਨੀਆਂ
ਮੈਂ ਕਿੱਥੋਂ ਲਿਆਵਾਂ ਸਾਂਝੀ
ਸੂਹੀਆਂ ਸੂਹੀਆਂ ਚੁੰਨੀਆਂ
ਵੀਰਨ ਮੇਰਾ ਲਲਾਰੀ ਦਾ ਬੇਲੀ
ਮੈਂ ਉੱਥੋਂ ਲਿਆਵਾਂ ਸਾਂਝੀ
ਸੂਹੀਆਂ ਸੂਹੀਆਂ ਚੁੰਨੀਆਂ

138/ ਪੰਜਾਬੀ ਸਭਿਆਚਾਰ ਦੀ ਆਰਸੀ