ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸਿਓਂ ਦਿਓ ਪਰਸਿਓਂ ਦਿਓ
ਸਿਓਂ ਦਿਓ ਘਰ ਬਾਰ
ਬਾਲਾ ਚੰਦਾ ਅਰਘ ਦੇ
ਜਿਉਂ ਲਾੜੇ ਘਰ ਬਾਰ
ਹੱਥ ਫੜ੍ਹੀ ਬਿਰ ਧਰੀ
ਸਹਾਗਣ ਭਾਗਣ ਅਰਘ ਦੇ
ਚੁਬਾਰੇ ਚੜ੍ਹੀ

ਇਹ ਗੀਤ ਸੱਤ ਵਾਰੀ ਗਾਇਆ ਜਾਂਦਾ ਹੈ ਤੇ ਇਸ ਮਗਰੋਂ ਕੱਚੀ ਲੱਸੀ ਦਾ ਚੰਦ ਨੂੰ ਛਿੱਟਾ ਦੇ ਕੇ ਅਰਘ ਦਿੱਤਾ ਜਾਂਦਾ ਹੈ। ਅਰਘ ਦੇਣ ਮਗਰੋਂ ਉਹ ਸਹੁਰਿਆਂ ਜਾਂ ਪੇਕਿਆਂ ਤੋਂ ਆਈ ਸਰਘੀ ਨਾਲ ਵਰਤ ਖੋਲ੍ਹਦੀਆਂ ਹਨ ਤੇ ਇੰਜ ਕਰਵਾ ਚੌਥ ਦੀ ਰਸਮ ਸਮਾਪਤ ਹੋ ਜਾਂਦੀ ਹੈ।

135/ਪੰਜਾਬੀ ਸਭਿਆਚਾਰ ਦੀ ਆਰਸੀ