ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/126

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਕ ਕੇ ਭਤੀਜੇ ਨੂੰ

ਵੇ ਮੈਂ ਬਿਨ ਪੌੜੀ ਚੜ੍ਹ ਜਾਵਾਂ

ਵੀਰਾ ਵੇ ਬੁਲਾ ਸੁਹਣਿਆਂ
ਤੈਨੂੰ ਦੇਖ ਕੇ ਭੁੱਖੀ ਰੱਜ ਜਾਵਾਂ

ਮੁੰਡੇ ਆਪਣੀ ਵੱਖਰੀ ਭੇਲੀ ਮੰਗਦੇ ਹਨ। ਇਸ ਮਗਰੋਂ ਸਥ ਵਿੱਚ ਸਾਰੀਆਂ ਭੇਲੀਆਂ ਇਕੱਠੀਆਂ ਕਰਕੇ ਗੁੜ ਦੀਆਂ ਰੋੜੀਆਂ ਬਣਾ ਲਈਆਂ ਜਾਂਦੀਆਂ ਹਨ। ਸਾਂਝੀਆਂ ਵਧਾਈਆਂ ਦਾ ਗੁੜ ਸਭ ਨੂੰ ਇਕੋ ਜਿਹਾ ਵਰਤਾ ਦਿੱਤਾ ਜਾਂਦਾ ਹੈ।

ਪਿੰਡ ਵਿੱਚ ਵੱਖ-ਵੱਖ ਥਾਵਾਂ 'ਤੇ ਲੋਹੜੀ ਬਾਲੀ ਜਾਂਦੀ ਹੈ। ਲੱਕੜ ਦੇ ਵੱਡੇ ਵੱਡੇ ਖੁੰਡਾਂ ਨੂੰ ਅੱਗ ਲਾ ਕੇ ਲੋਕੀਂ ਸੇਕ ਰਹੇ ਹੁੰਦੇ ਹਨ, ਨਾਲੇ ਕਿਸੇ ਵਡਾਰੂ ਪਾਸੋਂ ਕੋਈ ਰੋਚਕ ਗੱਲ ਸੁਣੀ ਜਾਂਦੇ ਹਨ, ਨਾਲੇ ਅੱਗ ਉਪਰ ਤਿਲ ਸੁੱਟੀ ਜਾਂਦੇ ਹਨ। ਤਿਲ ਪਟਾਕ-ਪਟਾਕ ਕੇ ਇਕ ਅਨੂਪਮ ਰਾਗ ਉਤਪੰਨ ਕਰਦੇ ਹਨ। ਬਲਦੀ ਲੋਹੜੀ ਤੇ ਤਿਲ ਸੁੱਟਣ ਦਾ ਕੁਝ ਵਿਸ਼ੇਸ਼ ਮਹੱਤਵ ਸਮਝਿਆ ਜਾਂਦਾ ਹੈ:-

ਕਹਾਵਤ ਹੈ:

ਜਿੰਨੇ ਜਠਾਣੀ ਤਿਲ ਸੁੱਟੇਗੀ
ਉੱਨੇ ਦਰਾਣੀ ਪੁੱਤ ਜਣੇਗੀ

ਇਹ ਤਿਉਹਾਰ ਸਮੁੱਚੇ ਪੰਜਾਬੀਆਂ ਦੀ ਭਾਵ-ਆਤਮਿਕ ਏਕਤਾ ਦਾ ਪ੍ਰਤੀਕ ਹੈ।

122/ਪੰਜਾਬੀ ਸਭਿਆਚਾਰ ਦੀ ਆਰਸੀ