ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸੁੰਦਰ ਮੁੰਦਰੀਏ ਦਾ ਗੀਤ ਇਸ ਪ੍ਰਕਾਰ ਹੈ:
ਸੁੰਦਰ ਮੁੰਦਰੀਏ - ਹੋ
ਤੇਰਾ ਕੌਣ ਵਿੱਚਾਰਾ- ਹੋ
ਦੁੱਲਾ ਭੱਟੀ ਵਾਲਾ - ਹੋ
ਦੁੱਲੇ ਧੀ ਵਿਆਹੀ - ਹੋ
ਸੇਰ ਸ਼ੱਕਰ ਪਾਈ - ਹੋ
ਕੁੜੀ ਦੇ ਬੋਝੇ ਪਾਈ- ਹੋ
ਕੁੜੀ ਦਾ ਲਾਲ ਪਟਾਕਾ- ਹੋ
ਕੁੜੀ ਦਾ ਸਾਲੂ ਪਾਟਾ - ਹੋ
ਸਾਲੂ ਕੌਣ ਸਮੇਟੇ - ਹੋ
ਚਾਚਾ ਗਾਲੀ ਦੇਸੇ- ਹੋ
ਚਾਚੇ ਚੂਰੀ ਕੁੱਟੀ- ਹੋ
ਜ਼ਿਮੀਦਾਰਾਂ ਲੁੱਟੀ - ਹੋ
ਜਿਮੀਂਦਾਰ ਸਦਾਓ - ਹੋ
ਗਿਣ ਗਿਣ ਪੋਲੇ ਲਾਓ - ਹੋ
ਇਕ ਪੋਲਾ ਘਸ ਗਿਆ - ਹੋ
ਜ਼ਿਮੀਂਦਾਰ ਵਹੁਟੀ ਲੈ ਕੇ ਨਸ ਗਿਆ- ਹੋ
ਹੋ- ਹੋ - ਹੋ - ਹੋ - ਹੋ - ਹੋ - ਹੋ

ਕਿਹਾ ਜਾਂਦਾ ਹੈ ਕਿ ਇਕ ਪਿੰਡ ਵਿੱਚ ਇਕ ਗ਼ਰੀਬ ਬ੍ਰਾਹਮਣ ਰਹਿੰਦਾ ਸੀ। ਉਸ ਦੇ ਦੋ ਮੁਟਿਆਰ ਧੀਆਂ ਸਨ- ਸੁੰਦਰੀ ਤੇ ਮੁੰਦਰੀ। ਉਹ ਦੋਨੋਂ ਮੰਗੀਆਂ ਹੋਈਆਂ ਸਨ। ਪਰੰਤੂ ਗ਼ਰੀਬੀ ਕਾਰਨ ਉਹ ਉਹਨਾਂ ਦਾ ਵਿਆਹ ਨਹੀਂ ਸੀ ਕਰ ਸਕਿਆ। ਉਸ ਇਲਾਕੇ ਦਾ ਮੁਸਲਮਾਨ ਹਾਕਮ ਬੜਾ ਨਿਰਦਈ ਸੀ। ਉਹ ਨੌਜਵਾਨ ਕੁਆਰੀਆਂ ਕੁੜੀਆਂ ਨੂੰ ਚੁੱਕ ਕੇ ਲੈ ਜਾਇਆ ਕਰਦਾ ਸੀ। ਉਸ ਹਾਕਮ ਨੂੰ ਸੁੰਦਰੀ-ਮੁੰਦਰੀ ਦੇ ਹੁਸਨ ਦੀ ਕਨਸੋ ਮਿਲੀ। ਉਸ ਨੇ ਇਹਨਾਂ ਨੂੰ ਜ਼ੋਰੀਂ ਚੁੱਕਣ ਦੀ ਵਿਉਂਤ ਬਣਾ ਲਈ। ਇਸ ਗੱਲ ਦੀ ਭਿਣਕ ਗ਼ਰੀਬ ਬ੍ਰਾਹਮਣ ਨੂੰ ਵੀ ਪੈ ਗਈ। ਉਹਨੇ ਕੁੜੀਆਂ ਦੇ ਸੁਹਰੇ ਘਰ ਜਾ ਕੇ ਆਖਿਆ ਕਿ ਸੁੰਦਰੀ ਮੁੰਦਰੀ ਨੂੰ ਬਿਨਾਂ ਵਿਆਹ ਦੇ ਹੀ ਆਪਣੇ ਘਰ ਲੈ ਜਾਣ। ਪਰੰਤੂ ਉਹ ਨਾ ਮੰਨੇ। ਉਹ ਹਾਕਮ ਤੋਂ ਡਰਦੇ ਸਨ ਤੇ ਬਿਨਾਂ ਵਿਆਹ ਤੋਂ ਕੁੜੀਆਂ ਆਪਣੇ ਘਰ ਲਿਜਾਣ ਲਈ ਰਾਜ਼ੀ ਨਾ ਹੋਏ। ਬਾਹਮਣ ਪਾਸ ਉਸ ਸਮੇਂ ਦੋ ਇਕੱਠੇ ਵਿਆਹ ਕਰਨ ਦੀ ਪਰੋਖੋਂ ਨਹੀਂ ਸੀ।ਉਹ ਨਿਰਾਸ਼ ਹੋਇਆ ਘਰ ਨੂੰ ਮੁੜ ਗਿਆ। ਰਾਹ ਵਿੱਚ ਜੰਗਲ ਪੈਂਦਾ ਸੀ ਜਿੱਥੇ ਦੁੱਲਾ ਭੱਟੀ ਨਾਂ ਦਾ ਇਕ ਡਾਕੂ ਰਹਿੰਦਾ ਸੀ। ਇਸ ਡਾਕੂ ਤੋਂ ਸਾਰੇ ਡਰਦੇ ਸਨ। ਦੁੱਲਾ ਭੱਟੀ ਗ਼ਰੀਬਾਂ ਦਾ ਬੜਾ ਹਮਦਰਦ ਸੀ, ਉਹ ਗ਼ਰੀਬਾਂ ਨੂੰ ਕੁਝ ਨਹੀਂ ਸੀ ਆਖਦਾ, ਅਮੀਰਾਂ ਨੂੰ ਲੁੱਟਦਾ ਸੀ ਤੇ ਲੁੱਟ ਦਾ ਮਾਲ ਗ਼ਰੀਬਾਂ ਵਿੱਚ ਵੰਡ ਦਿੰਦਾ ਸੀ। ਉਸ ਬ੍ਰਾਹਮਣ ਨੂੰ ਜੰਗਲ ਵਿੱਚ ਆ ਕੇ ਦੁੱਲਾ ਭੱਟੀ ਦਾ ਖ਼ਿਆਲ ਆ ਗਿਆ। ਉਹ ਦੁੱਲੇ ਦੀ ਭਾਲ ਕਰਦਾ ਹੋਇਆ ਦੁੱਲੇ ਪਾਸ ਪੁੱਜ ਗਿਆ ਤੇ ਆਪਣੀ ਵੇਦਨਾ

118/ਪੰਜਾਬੀ ਸਭਿਆਚਾਰ ਦੀ ਆਰਸੀ