ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/244

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪੩ )

ਨਾਮੇ ਦੇਕੇ ਸਭਨਾਂ ਪਰਗਨਿਆਂ ਵਿੱਚ ਭੇਜ ਦਿੱਤਾ ਅਤੇ ਓਹ ਬਾਣੀਆਂ ਕਿ ਜੋ ਗੁਰਾਂ ਨੇ ਪਿਥੀਚੰਦ ਦੀ ਬਾਬਤ ਕਹੀਆਂ ਸਨ, ਸਿੱਖਾਂ ਨੂੰ ਕੰਠ ਕਰਾਕੇ ਸੰਗਤਾਂ ਨੂੰ ਸੁਨਾ ਉਣ ਲੱਗੇ, ਜਿਸ ਕਰਕੇ ਸੰਗਤਾਂ ਪ੍ਰਿਥੀ ਚੰਦ ਨੂੰ ਦਾ ਵੈਰੀ ਜਾਨ ਮੂੰਹ ਮੋੜ ਗਈਆਂ। ਇਸਕਾਰ ਚੁਫੇਰਿਓ ਭੇਟ ਕਾਰ ਆਉਣ ਕਰਕੇ ਗੁਰੂਦਾ ਖਜਾਨਾ ਭਰ ਗਿਆ।
ਹਨ ਗੁਰੂ ਜੀ ਅੰਮ੍ਰਿਤਸਰ ਤੀਰਥ ਨੂੰ, ਜਿਸ ਦੀ ਨੀਂਹ ਗੁਰੂ ਰਾਮਦਾਸ ਰੱਖਗਏ ਸੇ,ਤਿਆਰਕਰਾਉਣ ਵਿੱਚ ਲਗਪਏ। ਸੈਂਕੜੇ ਰਾਜ ਮਜੂਰ ਅਤੇ ਸਿੱਖ ਸੇਵਕ ਤਾਲ ਦੀ ਪੁਟਾਈ ਚਿਨਾਈ ਕਰਨ ਲਈ ਇਕੱਠੇ ਹੋ ਗਏ। ਇਥੇ ਠਕੇ ਗੁਰੂ ਜੀ ਗਾਰ ਕਢਾਯਾ ਕਰਦੇ ਸੇ ਹੁਣ ਉਸ ਜਗਾ ਨੂੰ ਬੜਾ ਸਾਹਿਬ ਆਖਦੇ ਹਨ॥
ਜਿਸ ਸਰੋਵਰ ਨੂੰ ਗੁਰੂ ਜੀ ਤਿਆਰ ਕਰਾਉਣ ਲੱਗੇ ਸੇ ਉਸ ਦੀ ਲੰਬਾਈ ੧੩੫ ਕਦਮ ਹੈ ਤੇ ਇਤਨੀ ਹੀ ਚੌੜਾਈ ਹੈ, ਇਸਦੇ ਵਿਚਕਾਰ ਹਰਿਮੰਦਰ ਬਨਿਆ ਹੋਇਆ ਹੈ, ਤੇ ਉਥੇ ਗੁਰੂਆਂ ਦਾ ਬਨਾਯਾ ਸੀਗੁਰੂਗ੍ਰੰਥ ਸਾਹਿਬ ਰੱਖਿਆ ਹੋਇਆ ਹੈ॥
ਕ ਦਿਨ ਦਾ ਪ੍ਰਸੰਗ ਹੈ ਕਿ ਗੁਰੂ ਜੀ ਕਿਧਰੇ ਬਾਹਰ ਗਏ ਹੋਏ ਸੇ,ਰਾਜਾਂਨੇ ਤਾਲ ਦੀ ਮੋਹਰੀ ਇੱਟ ਤਾਂ