ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/240

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩੯)

ਜੋ ਹੁਣ ਤੁਕ ਵਿਦਯਮਾਨ ਹਨ। ਜਦ ਤਕ ਗੁਰੂ ਅਮਰ ਦਾਸ ਜੀ ਪ੍ਰਿਥਵੀ ਤੇ ਰਹੇ ਗੁਰੂ ਰਾਮ ਦਾਸ ਬੜੀ ਪ੍ਰੀਤਿ ਨਾਲ ਟਹਿਲ ਕਰਦੇ ਰਹੇ ਅਤੇ ਉਨ੍ਹਾਂ ਦੇ ਦੇਹ ਛੱਡਨ ਤੋਂ ਪਿੱਛੇ ਗੁਰੂ ਰਾਮਦਾਸ ਸੁਤੰਤ੍ਰ ਗੁਰੂ ਹੋ ਕੇ ਅੰਮ੍ਰਿਤਸਰ ਰਹਿਣ ਲੱਗੇ ਅਤੇ ਗੁਰਿਆਈ ਦਾ ਬੋਝ ਆਪਣੇ ਉਪਰ ਚੱਕਿਆ! ਸੰਗਤਾਂ ਆਕੇ ਪੂਜਾ ਭੇਟਾ ਦੇਣਲੱਗੀਆਂ ਤੇ ਲੰਗਰ ਜਾਰੀ ਕੀਤਾ ਅਤੇ ਪਿਛਲਿਆਂ ਗੁਰੂਆਂ ਵਾਂਙੂੰ ਇਹ ਬੀ ਸਰਬ ਪ੍ਰਕਾਰ ਸਿੱਖੀ ਨੂੰ ਵਧਾਉਣ ਲੱਗੇ। ਇਸ ਲਈ ਇਹ ਨਗਰ ਬੜੀ ਰੌਣਕ ਵਾਲਾ ਹੋ ਗਿਆ॥
ਗੁਰੂ ਰਾਮਦਾਸ ਜੀ ਦੇ ਵਡੇਰੇ ਪੁੱਤ੍ਰ ਪ੍ਰਿਥੀਚੰਦ ਨੇ ਜੋ ਬਹੁਤ ਚਚਲ ਤੇ ਚਤਰ ਸਦਾਉਂਦਾ ਸੀ ਗੁਰੂ ਚੱਕ ਦੀ ਜਮੀਨ ਦੇ ਸਾਰੇ ਖੂਹ ਆਬਾਦ ਕਰ ਦਿੱਤੇ ਜਿਸ ਤੋਂ ਕਣਕ ਆਦਿਕ ਅੰਨ ਬਹੁਤੇ ਆਉਣ ਲੱਗਾ। ਜਿਸ ਢਾਬ ਵਿੱਚੋਂ ਗੁਰੂ ਅਮਰਦਾਸ ਜੀ ਨੂੰ ਅੰਮਿਚੀ ਬੂਟੀ ਲੱਭੀ ਸੀ ੧ ਕੱਤਕ ਸੰਮਤ ੧੬੩੦ ਬਿਕ੍ਰਮੀ ਨੂੰ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੀ ਆਗਯਾਨਾਲ ਉੱਥੇ ਤਾਲ ਪੁਟਾਉਣਾ ਅਰੰਭ ਕੀਤਾ ਅਤੇ ਜੇਹੜੇ ਆਵੇ ਪਿ੍ਥੀਚੰਦ ਨੇ ਆਪਣੇ ਘਰ ਤੇ ਖੂਹ ਪੱਕੇ ਬਨਵਾਨ ਲਈਪਕਵਾਏ ਸੋ ਉਹ ਇੱਟਾਂ ਭਾਲ ਦੇ ਕਿਨਾਰੇ ਸਿਟਵਾ