ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/236

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੩੫ )

ਦਿੰਦਾ, ਤਾਂ ਉਹ ਉੱਪਰੋਂ ਨੀਵੇਂ ਕਿਸਤਰ੍ਹਾਂ ਵਗਦਾ? ਬਸ, ਇਹ ਕਹਨਾ ਠੀਕ ਹੈ ਕਿ ਪਨਚੱਕੀ ਦੇ ਚਲਾਨ ਵਾਲਾ ਸੁਰਜ ਹੀ ਹੱਛਾ ਜੇਕਰ ਨਾਬਾਈ ਆਪਣੇ ਆਟੇ ਦੇ ਲਈ ਨਾ ਹਵਾ ਦੀ ਚੱਕੀ ਕੰਮ ਵਿੱਚ ਲਿਆਉਂਦਾ, ਨਾ ਅੰਜਨ ਦੀ ਚੱਕੀ ਅਤੇ ਪਨਚੱਕੀ, ਬਲਕਿ ਸਿਰਫ ਹੱਥ ਨਾਲ ਚਲਨ ਵਾਲੀ ਨਾਲ ਆਪਣਾ ਆਟਾ ਪਿਹਾਉਂਦਾ, ਤਾਂ ਉਸ ਤਰ੍ਹਾਂ ਲੋਕਾਂ ਦਾ ਖਿਆਲ ਇਹ ਹੁੰਦਾ ਕਿ ਹੁਣ ਤਾਂ ਮਨੁੱਖਾਂ ਨੇ ਆਪਣੇ ਸਰੀਰ ਦੀ ਕੁੱਬਤ ਨਾਲ ਆਟਾ ਪੀਠਾ ਹੈ। ਪਰ ਇਸ ਵਿੱਚਈ ਜੇਕਰ ਤੁਸੀ ਇਹ ਸਮਝੋ ਕਿ ਸੂਰਜ ਦੀ ਸਹਾਇਤਾ ਦੀ ਕੁਝ ਲੋੜ ਨਹੀਂ ਸੀ, ਭi ਤੁਹਾਡੀ ਬੜੀ ਭੁੱਲ ਹੈ, ਕਿਉਂਕਿ ਜਿਤਨੀਕੁ ਸੂਰਜ ਨੇ ਸਮੁੰਦਰ ਦੇ ਬੁਖਾਰਾਂ ਦੇ ਵਸੀਲੇ ਧਰਤੀ ਤੀਕਨ ਪਾਣੀ ਲਿਆਉਨ ਵਿੱਚ ਪਨਚੱਕੀ ਦੀ ਸਹਾਇਤਾ ਕੀਤੀ ਹੈ। ਉੱਨੀ ਹੱਥ ਦੀ ਚੱਕੀ ਚਲਾਨ ਵਾਲੇ ਮਨੁੱਖ ਦੀ ਬੀ ਸਹਾਇਤਾ ਕੀਤੀ ਹੈ, ਕਿਉਂਕਿ ਜਿਸ ਮਰਦ ਅਥਵਾ ਤੀਖੀ ਨੇ ਚੱਕੀ ਚਲਾਕੇ ਆਟਾ ਪੀਠਾ ਹੈ, ਉਸਦੇ ਸਰੀਰ ਵਿੱਚ ਪੀਹਣ ਦੇ ਲਈ ਤਾਕਤ ਕਿੱਥੋਂ ਆਈ? ਏਹੋ ਆਖੋਗੇ ਕਿ ਉਸਨੇ ਖੁਰਾਕ ਖਾਧੀ ਅਤੇ ਖੁਰਾਕਦੇ ਨਾਲ ਸਰੀਰ ਵਿੱਚ ਕੁੱਬਤ ਆਈ। ਹੱਛਾ ਮਨੁੱਖ ਜੋ ਖੁਰਾਕ