ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/228

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨੭ )

ਆਮ ਅਤੇ ਹਿਮਾਲਯ ਦੀਆਂ ਕਈਆਂ ਜਗਾਂ ਤੋਂ ਦਾਰਜੀਲਿੰਗ ਕੁਮਾਂਉ ਅਤੇ ਕਾਂਗੜੇ ਦੇ ਵਿੱਚ ਵੀ ਬੜੀ: ਚੰਗੀ ਅਤੇ ਬਹੁਤ ਪੈਦਾ ਹੋਣ ਲੱਗੀ ਹੈ। ਚਾਹ ਕਿਧਰੇ ਕਿਉਂ ਨ ਜੰਮੇ ਉਸਦੇ ਬੂਟੇ ਸੂਰਜ ਦੀਆਂ ਕਿਰਨਾਂ ਨਾਲ ਹੀ ਉਗਦੇ ਅਤੇ ਪੱਕੇ ਹੁੰਦੇ ਹਨ। ਚੀਨ ਅਥਵਾ ਹਿੰਦਸ ਤਾਨ ਵਿੱਚ ਚਾਹ ਨੂੰ ਪੇਟੀਆਂ ਵਿੱਚ ਪਾ ਕੇ ਜਹਾਜ਼ਾਂ ਦੀ ਰਾਹੀਂ ਯੂਰਪ ਅਤੇ ਅਮਰੀਕਾ ਦੇ ਸਾਰਿਆਂ ਸ਼ਹਿਰਾਂ ਵਿੱਚ ਲੈਜਾਂਦੇ ਹਨ। ਇਹ ਪੌਣ ਦੇ ਜਹਾਜ਼ ਸੌਦਾਗਰੀ ਮਾਲਦੇ ਲਿਆਉਨਲੈ ਜਾਨ ਵਿੱਚ ਅਕਸਰ ਕੰਮ ਆਉਂਦੇ ਹਨ, ਪੌਣ ਦੇ ਜੋਰ ਨਾਲ ਜਾ ਕਰਦੇ ਹਨ, ਅਰਥਾਤ ਪੌਣ ਧਰਤੀ ਦੇ ਇੱਕ ਪਾਸਿਓਂ ਦੂਜੇ ਪਾਸੇ ਜੋਰ ਨਾਲ ਚਲਦੀ ਹੋ ਤਾਂ ਇਹ ਜਹਾਜ਼ ਆਪਣਿਆਂ ਬਾਦਬਾਨਾਂ ਦੇ ਕਾਰਣ ਸਮੁੰਦ ਵਿੱਚ ਚਲਦੇ ਹਨ।।
ਤੁਸੀ ਸ਼ਾਇਤ ਇਹ ਮਲੂਮ ਕੀਤਾ ਚਾਹੁੰਦੇ ਹੋ ਕਿ ਪੌਣ ਵਿੱਚ ਵੇਗ ਕਿਸ ਤੋਂ ਹੁੰਦਾ ਹੈ। ਉਹ ਆਪਣੇ ਆਪ ਤਾਂ ਨਹੀਂ ਚਲਦੀ ਫੇਰ ਉਹ ਕੀ ਚੀਜ਼ ਹੈ ਜਿਸਦੇ ਸੰਬੰਬ ਕਿਸੇ ਵੇਲੇ ਬੜੇ ਜ਼ੋਰ ਸ਼ੋਰ ਨਾਲ ਚਲਦੀ ਹੈ ਕੋਈ ਤੋਂ ਅਜੇਹੀ ਜੋਰ ਵਾਲੀ ਚੀਜ਼ ਹੋਵੇਗੀ ਜੋ ਉਸਨੂੰ ਅਜੇਹਾ ਪੱਕਾ ਦਿੰਦੀ ਹੈ ਜਿਸ ਕਰਕੇ ਹਨੇਰੀ ਅਤੇ ਵਾਵਰੋਲਾ