ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/214

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੧)

ਵਿੱਚ ਸੁੰਗੜ ਗਏ ਹਨ। ਇਸ ਦੇ ਉਲਟ ਸਾਡੇਮੈਦਾਨਾਂ ਦੀਆਂ ਨੀਵੀਂਆਂ ਥਾਵਾਂ ਅਰਾਮ ਦੇ ਨਾਲ ਪੌਣ ਦੇ ਗ਼ਲਾਫ਼ਾਂ ਵਿੱਚ ਲਪੇਟੀਆਂ ਹੋਈਆਂ ਰਹਿੰਦੀਆਂ ਹਨ, ਇਸ ਲਈ ਗਰਮ ਹਨ।।
ਹੁਣ ਸਾਡੀ ਮਰਜੀ ਹੈ ਕਿ ਤੁਸੀ ਥੋੜਾ ਜਿਹਾ ਧਯਾਨ ਸੂਰਜ ਦੀ ਰੌਸ਼ਨੀ ਵੱਲ ਬੀ ਕਰੋ। ਪਰਮੇਸ਼ਰ ਦੀ ਸਿਟੀ ਵਿੱਚ ਰੋਸ਼ਨੀ ਬੀ ਇੱਕ ਅਚਰਜ ਵਸਤੁ ਹੈ ਅਤੇ ਇਸਦੇ ਨਾਲ ਤਿੰਨਾਂ ਗੱਲਾਂਦਾ ਸਰਬੰਧ ਹੈ, ਜਿਸ ਪੁਰ ਅਸੀਂ ਚਾਹੁੰਦੇ ਹਾਂ ਕਿ ਤੁਸੀ ਧਯਾਨ ਕਰੋ। ਜੇਕਰ ਤੁਸੀ ਇਨ੍ਹਾਂ ਵੱਲ ਧਯਾਨ ਦਿਓਗੇ ਤਾਂ ਤੁਸੀਂ ਉਸ ਪ੍ਰਸਿੱਧ ਅੰਗ੍ਰੇਜੀ ਦੇ ਕਵਿ ਮਿਲਟਨ ਦੇ ਕਥਨ ਨੂੰ ਸੱਚ ਸਮਝੋਗੇ ਜਿਸਨੇ ਸੂਰਜ ਦੀ ਬਾਬਤ ਇਹ ਲਿਖਿਆ ਹੈ ਕਿ ਸੂਰਜ ਦੇ ਸਿਰ ਪੁਰ ਇੱਕ ਅਜੇਹਾ ਤੇਜਵਲਾ (ਚਮਕੀਲਾ) ਮੁਕਟ ਰੱਖਿਆ ਹੈ ਕਿ ਜਿਸ ਦਾ ਤੇਜ ਹਿਸਾਬ ਵਿੱਚ ਨਹੀਂ ਆਉਂਦਾ। ਪਹਲੇ ਤਾਂ ਬੇਕੁ ਧਯਾਨ ਕਰੋ ਕਿ ਜਦ ਬਰਸਾਤ ਵਿੱਚ ਸੂਰਜ ਆਪਣੇ ਬੜੇ ਤੇਜ ਅਤੇ ਰੋਸ਼ਨੀ ਨਾਲ ਚੜ੍ਹਦਾ ਹੈ ਤਦ ਕਿਹਾ ਸੁੰਦਰ ਅਤੇ ਰੌਣਕ ਵਾਲਾ ਹੁੰਦਾ ਹੈ ਦੂਸਰੇ ਇਸ ਖਿਆਲ ਕਰੋ ਕਿ ਰੋਸ਼ਨੀ ਦਾ ਇਹ ਸਾਰਾ ਦਰਯਾ