ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/213

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੦)

ਘੱਟ ਹੈ ਜਾਂਦੇ ਹਨ, ਜਤਨਾਂ ਉੱਚਾਂ ਚੜੇ੍ਗਾ ਉਤਨੇ ਹੀ ਉਹ ਕੰਬਲ ਥੋੜੇ ਹੁੰਦੇ ਜਾਣਗੇ, ਕਿਉਂਕਿ ਹੇਠਲੀ ੫ੌਣ ਭਾਰੀ ਅਤੇ ਉੱਪਰਲੀ ਹੌਲੀ ਹੁੰਦੀ ਹੈ। ਬਸ ਜੇਹੜਾ ਮਨੁੱਖ ਹਿੰਦੁਸਤਾਨ ਤੋਂ ਹਿਮਾਲਯ ਪਹਾੜ ਪੁਰ ਜਾਂਦਾ ਹੈ। ਮਾਨੇ,ਉਹ ਉੱਥੇ ਜਾਕੇ ਬਹੁਤ ਸਾਰੇ ਕੰਬਲ ਲਾਹਕੇ ਸਿੱਟ ਦਿੰਦਾ ਹੈ।।
ਇਸ ਲਈ ਉਸ ਨੂੰ ਸਰਦੀ ਲੱਗਦੀ ਹੈ, ਅਤੇ ਜੇਹੜੀ ਗਰਮੀ ਸੂਰਜ ਦੇ ਪਾਸ ਜਾਣ ਕਰਕੇ ਵਧੀਕ ਹੋਈ, ਉਹ ਗਰਮੀ ਜਿਹਾਕੁ ਅਸਾਂ ਹੁਣੇ ਵਰਨਣ ਕੀਤਾ ਹੈ ਇਤਨੀ ਘੱਟ ਹੋ ਜਾਂਦੀ ਹੈ ਜੋ ਗਿਣਤੀ ਵਿੱਚ ਆਉਣਦੇ ਜੋਗ ਨਹੀਂ। ਹੁਣ ਇਸਸਾਰੇ ਇ੍ਰਤਾਂਤ ਪੁਰ ਧਯਾਨ ਦੇਨ ਕਰਕੇ ਸ਼ਾਇਦ ਤੁਹਾਡੀ ਸਮਝ ਵਿੱਚ ਆਇਆ ਹੋਏਂਗਾ ਕਿ ਕੀ ਕਾਰਣ ਹੈ ਕਿ ਅਸੀਂ ਆਪਣੇ ਦੇਸ ਦੇ ਮਦਾਨਾਂ ਪਰ ਕਦੀ ਅਕਾਸ਼ ਤੋਂ ਬਰਫ਼ ਪੈਂਦੀ ਨਹੀਂ ਦੇਖਦੇ, ਪਰ ਹਿਮਾਲਾ ਪਹਾੜ ਦੀਆਂ ਚੋਚੀੱਆਂ ਬਾਰਾਂ ਮਹੀਨੇ ਸੁਫੈਦ ਬਰਫ਼ ਦੇ ਨਾਲ ਢੱਕੀਆਂ ਰਹਿੰਦੀਆਂ ਹਨ,ਮਨੋ ਉਨ੍ਹਾਂਨੇ ਆਪਣੇ ਉੱਪਰੋਂ ਪੌਣਦੇ ਕੰਬਲ ਬਹੁਤ ਸਾਰੇ ਲਾਹ ਕੇ ਸਿਟ ਦਿੱਤੇ ਹਨ ਇਸ ਲਈ ਉਨ੍ਹਾਂ ਦੇ ਸਰੀਰ ਨੰਗੇ ਹੋ ਗਏ ਅਤੇ ਪਾਲੇ