ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/205

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੦੨)

ਮਤਲਬ ਇਨ੍ਹਾਂ ਸਾਰੀਆਂ ਗੱਲਾਂ ਪੁਰ ਧਿਆਨ ਦੇਨ ਤੋਂ ਇਹ ਪ੍ਰਗਟ ਹੁੰਦਾ ਹੈ ਕਿ ਜਿਤਨੀਗਰਮੀ ਇਸਸ਼ੀਸ਼ੇ ਦੀ ਸਹਾਇਤਾ ਨਾਲ ਕੇਂਦ੍ਰ ਦੀ ਬਿੰਦੀ ਪੁਰ ਪੈਂਦੀ ਹੁੰਦੀ ਹੈ, ਉਹ ਇਸ ਅਸਲ ਚੀਜ਼ ਦੀ ਗਰਮੀ ਤੋਂ ਬਹੁਤ ਨੀਵੇਂ ਦਰਜੇ ਦੀ ਹੈ, ਕਿਉਂ ਕਿ ਆਤਸ਼ੀ ਸ਼ੀਸ਼ੇ ਨਾਲ ਜੋ ਰੋਸ਼ਨੀ ਅਤੇ ਗਰਮੀ ਦਾ ਕੇਂਦ੍ਰ ਵੱਟੀ ਜਾਂ ਅੱਗ ਤੋਂ ਪੈਦਾ ਹੁੰਦਾ ਹੈ,ਉਸ ਪੁਰ ਆਪਣੀ ਅੰਗੁਲੀ ਜਿੰਨਾ ਚਿਰ ਤੀਕੂ ਚਾਹੋ ਰੱਖ ਛੱਡੋ ਕੁਝ ਅਸਰ ਨਾ ਹੋਵੇਗਾ, ਪਰ ਅਸੀਂ ਇਹ ਸਲਾਹ ਕਦੇ ਬੀ ਨਾ ਦਿਆਂ ਗੇ ਕਿ ਉਸ ਵੱਟੀਦੇ ਚਾਨਣੇ ਜਾਂ ਅੱਗ ਦੋ ਚਿਨਗਾਰੇ (ਅੰਗਾਰ) ਵਿੱਚ ਆਪਣੀ ਅੰਗੁਲੀ ਰੱਖ ਦੇਵੋ, ਕਿਉਂ ਕਿ ਉੱਥੇ ਅੰਗੁਲੀ ਤੁਰਤ ਸੜ ਜਾਏ ਗੀ। ਹੁਣ ਨਿਸਚਾ ਹੈ ਕਿ ਤੁਹਾਡੇ ਦਿਲਵਿੱਚ ਇਹ ਗੱਲ ਬੈਠ ਗਈ ਹੋਵੇਗੀ, ਕਿ ਆੰਤਸ਼ੀ ਸ਼ੀਸ਼ੇ ਨਾਲ ਜੋ ਪ੍ਰਤਿ-ਬਿੰਬ ਦਾ ਕੇਂਦ੍ਰ (ਤਾਰਾ) ਬਨਦਾਹੈ, ਉਸਦੀ ਗਰਮੀ ਉਸ ਗਰਮੀ ਕੋਲੋਂ ਜੋ ਅਸਲ ਚੀਜ਼ ਤੋਂ ਬਨੀ ਹੈ,ਬਹੁਤ ਘੱਟ ਹੁੰਦੀ ਹੈ, ਜਿਸ ਵਿੱਚੋਂ ਉਹ ਕਿਰਨਾਂ ਨਿਕਲ ਕੇ ਉਸ ਕੇਂਦ੍ਰ ਪੁਰ ਇਕੱਠੀਆਂ ਹੁੰਦੀਆਂ ਹਨ। ਇਹੋਹਾਲ ਸੂਰਜ ਦਾ ਹੈ ਕਿ ਆਤਸ਼ੀ ਸ਼ੀਸ਼ੇ ਦੇ ਰਾਹੀਂ ਉਸ ਦੀਆਂ ਕਿਰਨਾਂ ਕਿਸੇ ਜਗ੍ਹਾਂ ਪੁਰ ਇਕੱਠੇ ਹੋਨ ਨਾਲ ਜਿਤਨੀ ਗਰਮੀ