ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/204

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੧)

ਬੀ ਆਪਣੇ ਹੱਥ ਪੁਰ ਬਨਣ ਦੇਵੋ, ਉਸ ਕੋਲੋਂ ਬੀ ਤੁ-ਹਾਡੇ ਹੱਂਥ ਨੂੰ ਜਰਾ ਸੇਕ ਨਾ ਲੱਗੇਗਾ। ਹਾਂ ਜੇਹੜੇ ਲੰਪ ਅਲੈਕਟਰਿਸਿਟੀ (ਬਿਜਲੀ) ਦੀ ਰੋਸ਼ਨੀ ਨਾਲ ਬਲਦੇ ਹਨ ਇਨ੍ਹਾਂ ਦੀਆਂ ਕਿਰਨਾਂ ਨੂੰ ਆਤਸ਼ੀ ਸ਼ੀਸ਼ੇ ਦੇ ਵਸੀਲੇ ਇੱਕ ਜਗਾਂ ਪਰ ਇਕੱਠੇ ਕਰਕੇ ਪ੍ਰੋਫ਼ੈਸਰ (ਕਾਲਿਜ ਦਾ ਉਸਤਾਦ) ਟੇਿਡਲ ਨੇ ਸਿੱਧ ਕਰ ਦਿਖਾਯਾ ਹੈ ਕਿ ਕਾਗਦ ਭੀ ਸੜ ਸਕਦਾ ਹੈ। ਅਤੇ ਹੋਰ ਕਈ ਪ੍ਰਕਾਰ ਦੇ ਨਤੀਜੇ (ਫਲ) ਪੈਦਾ ਹੋ ਸਕਦੇ ਹਨ। ਪਰ ਬਿਜਲੀ ਦੀ ਰੋਸ਼ਨੀ ਨਾਲ ਜੋ ਕਿਰਨਾਂ ਦੀ ਬਿੰਦੀ ਆਤਸ਼ੀ ਸ਼ੀਸ਼ੇ ਦੇ ਹੇਠ ਪੈਦਾ ਹੁੰਦੀ ਹੈ,ਭਾਵੇਂ ਉਸ ਵਿੱਚ ਅਜੇਹੀ ਗਰਮੀ ਹੁੰਦੀ ਹੈ ਕਿਕਾਗਤ ਸੜ ਜਾਂਦਾ ਹੈ, ਪਰ ਇਸਵਿੱਚ ਬੀ ਇਹ ਬਾਜਰੂਰੀ ਹੈ ਕਿ ਜੋ ਗਰਮੀ ਇਸ ਕੇਂਦ੍ਰ ਪੁਰ ਉਤਪੰਨ ਹੁੰਦੀ ਹੈ ਉਹ ਅਸਲ ਬਿਜਲੀਦੇ ਸ਼ੀਸ਼ੇਦੀ ਤੇਜੀ ਅਤੇ ਰੋਸ਼ਨੀਤੋਂ ਬਹੁਤ ਹੋਲੀ ਹੁੰਦੀ ਹੈ, ਕਿਉਂਕਿ ਇਸਦੇ ਕੇਂਦ੍ਰ ਵਿੱਚ ਜੇਕਰ ਚਾਹੋ ਆਪਣੀ ਅੰਗੁਲੀ ਹਲਾਓ ਚਲਾਓ ਕੁਝ ਡਰ ਨਹੀਂ, ਪਰੰਤੂ ਜਿੱਥੇ ਬਿਜਲੀ ਦੀ ਕਲਾ ਵਿੱਚੋਂ ਉਹ ਰੋਸ਼ਨੀ ਪੈਦਾ ਹੁੰਦੀ ਹੈ, ਉੱਥੇ ਕਦੇ ਭੁੱਲਕੇ ਅੰਗੁਲੀ ਨਾ, ਪਾਉਣੀ, ਨਹੀਂ ਤਾਂ ਸੜ ਬਲ ਕੇ ਭੜਥਾ ਹੋ ਜਾਏਗੀ,