ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/201

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੮)

ਇਸ ਅਭਸ਼ੀ ਸ਼ੀਸ਼ੇ ਨਾਲ ਇੱਕਕਲਾਬੀਲੋਕਾਂਨੇ ਬਨਾਈ ਹੈ ਜਿਸਦੇ ਨਾਲ ਖਾਨੋ ਹਰ ਰੋਜ਼ਦਾਂ ਰਜਿਸਟਰ ਰੋਜ਼ਨਾਮਚਾ ਆਪਣੇ ਆਪ ਲਿਖਿਆ ਜਾਂਦਾ ਹੈ ਕਿ ਅੱਜਸਾਰੇ ਦਿਨ ਵਿੱਚ ਕਿਤਨੇ ਘੰਟੇ ਧੁੱਪ ਰਹੀ ਹ। ਇਸ ਵਿਖੇ ਆਤਸ਼ੀ ਸ਼ੀਸ਼ੇ ਦੀ ਜਗ੍ਹਾ ਉਸ ਹਿਕਮਤ ਨਾਲ ਸ਼ੀਸ਼ੇ ਦਾ ਇੱਕ ਗੋਲਾ ਬਨਾ ਕੇ ਲਾਇਆ ਹੈ ਕਿ ਜਿਸ ਤਰ੍ਹਾਂ ਸੂਰਜ ਸਵੇਰ ਥੀਂ ਸੰਧਿਆ ਤੀਕੂ ਅਕਾਸ਼ ਵਿੱਚ ਆਪਣੀ ਜਗ੍ਹਾਂ ਬਦਲਦਾ ਰਹਿੰਦਾ ਹੈ, ਏਸੇ ਤਰਾਂ ਇਸ ਦੀਆਂ ਕਿਰਨਾਂ, ਜੋ ਸ਼ੀਸ਼ੇ ਦੇ ਅੰਦਰੋਂ ਹੋਕੇ ਜਾਂਦੀਆਂ ਹਨ, ਉਨ੍ਹਾਂ ਦੀ ਗਰਮੀ ਤੇ ਰੋਸ਼ਨੀ ਦਾ ਇੱਕ ਕੇਂਚ੍ਰ ਅਰਥਾਤ ਰੋਸ਼ਨੀ ਦੀ ਬਿੰਦੀ ਉਤਪੰਨ ਹੁੰਦੀ ਹੈ, ਉਹ ਬੀ ਆਪਣੀ ਜਗਾਪੁਰ ਬਦਲਦੀ ਰਹਿੰਦੀ ਹੈ। ਇਸ ਗੋਲੇ ਦੇ ਹੇਠ ਇਕ ਚਿੱਟਾ ਕਾਗਤ ਰਖਿਆ ਹੁੰਦਾ ਹੈ ਜਿਸ ਪੁਰ ਦਿਨ ਦੇ ਘੰਟਿਆਂ ਦੇ ਅਨੁਸਾਰ ਲਕੀਰਾਂ ਖਿੱਚੀਆਂ ਹੁੰਦੀਆਂ ਹਨ। ਦਿਨ ਚੜ੍ਹੇ ਤੋਂ ਲੈਕੇ ਰਾਤ ਤੀਕਣ ਜਿਵੇਂ ਜਿਵੇਂ ਸੂਰਜ ਅਸਮਾਨ ਵਿੱਚ ਫਿਰਦਾ ਹੈ,ਇਹ ਰੋਸ਼ਨੀ ਦੀ ਬਿੰਦੀ ਬੀ ਸਰਕਦੀ ਜਾਂਦੀ ਹੈ ਅਤੇ ਆਪਣੇ ਰਸਤੇ ਚੋਂ ਕਾਗਤਾਂ ਨੂੰ ਸਾੜਕੇ ਧੁੱਪ ਦਾ ਚਿੰਨ੍ਹ ਛੱਡਦੀ ਜਾਂਦੀ ਹੈ॥