ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/130

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੭)

ਸਿਪਾਹੀਆਂ ਨੂੰ ਜਹਾਜ ਪੁਰ ਸਵਾਰ ਕਰਾਉਨ ਲਈ ਨਾਲ ਕਰ ਦਿੱਤੇ। ਜਾਂ ਉਹ ਓਥੇ ਪਹੁੰਚੇ ਤਾਂ ਉਹ ਵੱਡੇ ਪਰਸੰਨ ਹੋਏ ਅਰ ਹਾਮਦ ਦੀ ਨੇਕੀ ਵਡਿਆਈ ਹੋਰ ਵੀ ਵਧੀਕ ਸਮਝੀ ਓਨੇ ਜੋ ਉਸਦੀ ਉਦਾਰਤਾਂ ਦੇ ਕਾਰਣ ਨਿਰਾ ਉਨ੍ਹਾਂ ਦਾ ਜਹਾਜ ਹੀ ਨਹੀਂ ਬਲਕਿ ਉਹ ਸਾਰੇ ਜਾਤਰੀ ਵੀ, ਜੇਹੜੇ ਬੱਧੇ ਗਏ ਸੇ, ਛੁਡਾ ਕੇ ਸਵਾਰ ਕਰਾ ਦਿੱਤੇ। ਪੌਣ ਦਾ ਰੁਖ ਚੰਗਾ ਸੀ ਤੇ ਜਹਾਜ ਸੁਖ ਸਾਂਦ ਨਾਲ ਆਪਣੇ ਟਕਾਣੇ ਜਾ ਲੱਗਾ ਅਤੇ ਸ਼ਾਹੂਕਾਰ ਤੇ ਓਹਦਾ ਬੇਟਾ ਰਾਜ਼ੀ ਬਾਜੀ ਘਰ ਆ ਗਏ ਤੇ ਆਨੰਦ ਨਾਲ ਲੋਕਾਂ ਦਾ ਭਲਾ ਤੇ ਧਰਮ ਦਾ ਕਾਰਜ ਕਰਦੇ ਹੋਏ' ਰਹਿਨ ਬਹਿਨ ਲੱਗੇ॥

ਮਹਾਰਾਜੇ ਰਣਜੀਤਸਿੰਘ ਦਾ

ਬ੍ਰਿਤਾਂਤ॥

ਜਾਂ ਸਰਦਾਰ ਮਹਾਂ ਸਿੰਘ ਰਸੂਲ ਨਗਰ ਦੇ ਕਿਲੇ ਨੂੰ ਫਤੇ ਕਰ ਚੁੱਕਾ ਤਾਂ ਉਸਦੇ ਦੋ ਬਰਸ ਬਾਦ ਬਰੋ ਦੀ ਦੂਜੀ ਤਰੀਕ ਸੰਨ ੧੭੮੦ ਈਸਵੀ ਵਿੱਚ ਉਸ ਦੇ ਘਰ ਇੱਕ ਪੁੱਤ ਜੰਮਿਆ। ਮਾਂਹ ਸਿੰਘ ਨੇ ਬੜੀ