ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/127

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੪)

ਇਹ ਵਧੀਕ ਹੀ ਮਲੂਮ ਹੁੰਦਾ ਹੈ, ਜਾਂ ਆਪਣੇ ਜਹਾਜ ਉੱਤੇ ਇਸਨੂੰ ਸਾਰੀ ਉਮਰ ਕੰਮ ਟਹਿਲ ਕਰਦਾ ਵੇਖਕੇ ਆਪਣਾ ਹਿਰਦਾ ਸਰਸਾ ਕਰਾਂਗਾ।
ਇਹ ਗੱਲ ਸੁਣਕੇ ਤੁਰਕ ਨੇ ਮੁੜ ਫੇਰ ਚੰਗੀਤਰ੍ਹਾਂ ਨਾਲ ਸ਼ਾਹੂਕਾਰ ਦੇ ਬੇਟੇ ਨੂੰ ਦੇਖਿਆ ਤੇ ਓਸ ਜਵਾਨ ਨੇ ਵੀ ਜਿਸਨੇ ਹੁਨ ਤੀਕ ਮੂੰਹ ਨਵੇਂ ਪਾਇਆ ਹੋਇਆ ਸੀ। ਉੱਚੀ ਨਜਰ ਕੀਤੀ ਪਰ ਉਸ ਮਨੁੱਖ ਨੂੰ ਜੇਹੜਾ ਕਪਤਾਨ ਨਾਲ ਗੱਲਾਂ ਕਰ ਰਿਹਾ ਸੀ ਅਜੇ ਮਸਾਂ ਹਾਂ ਵੇਖਿਆ ਸੀ ਜੋ ਇਸ ਗਭਰੂ ਮੁੰਡੇ ਨੇ ਜੋਰ ਦੀ ਚੀਕ ਮਾਰੀ ਤੇ ਉੱਚ ਦਿੱਤੀ ਹਾਮਦ ਆਖਿਆ। ਤੁਰਕ ਸਰਦਾਰ ਭੀ ਹੱਕਾ ਬੱਕਾ ਹੋਇਆ ਉਸ ਵੱਲ ਤੱਕਿਆ ਤੇ ਪਲ ਵਿਚ ਪਛਾਣ ਕੇ ਉਸਨੂੰ ਘੱਟ ਕੇ ਇਉਂ ਗਲ ਨਾਲ ਲਿਆ ਜਿਵੇਂ ਮਾਪੇ ਆਪਣੇ ਗਵਾਚੇ ਹੋਏ ਬੱਚੇ ਨੂੰ ਜੇਹੜਾ ਚਿਰ ਪਿੱਛੋਂ ਲੱਭਾ ਹੋਵੇ। ਜੋ ਜੋ ਪਿਆਰ ਤੇ ਕ੍ਰਿਤਗਯਤਾ ਥਾਂ ਮੂੰਹ ਪੁਰ ਆਈਆਂ ਗੱਲਾਂ ਹਾਮਦ ਨੇ ਓਸਲ ਕਹੀਆਂ ਸੋ ਲਿਖਨ ਦੀ ਲੋੜ ਨਹੀਂ, ਪਰ ਜਦ ਓਸਨੇ ਸੁਨਿਆ ਜੋ ਉਸਦਾ ਉਪਕਾਰੀ ਉਨ੍ਹਾਂ ਕੈਦੀਆਂ ਵਿੱਚ ਹੈ ਜੇਹੜੇ ਉਸਦੇ ਸਾਮ` ਬੈਠੇ ਹੋਏ ਸਨ, ਤਾਂ ਓਸ ਦੁਖ ਤੋਂ ਹੈਰਾਨੀ ਨਾਲ ਆਪਣਾ ਮੂੰਹ ਕੱਪੜੇ ਨਾਲ ਢੱਕ ਲਿਆ।