ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/125

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੨)

ਤੇ ਨਾ ਹੀ ਲੜਾਈ ਥੀਂ ਕੁਝ ਹੱਥ ਆਉਣਾ ਹੈ। ਇਸ ਕਾਰਣ ਉਨ੍ਹਾਂ ਨੇ ਆਪਣਾ ਝੰਡਾ ਨੀਵਾਂ ਕਰ ਦਿੱਤਾ, ਜਿਸਦਾ ਇਹ ਮਤਲਬ ਸੀ ਜੋ ਅਸਾਂ ਹਾਰ ਮੰਨੀ ਅਤੇ ਮਗਰੋਂ ਉਨ੍ਹਾਂ ਆਪਣੇ ਆਪ ਨੂੰ ਵੈਰੀਆਂ ਦੇ ਕਾਬੂ ਪਾਇਆ ਜੇਹੜੇ ਬਘਿਆ ਵਾਂਙੂੰ ਕਰੋਧ ਤੇ ਟੋਹ ਨਾਲ ਚੌਂਹ ਪਾਸਿਆਂ ਤੋਂ ਟੁੱਟ ਪਏ ਸਨ। ਵੈਨਿਸ ਦੇ ਸੂਰਮਿਆਂ ਵਿੱਚੋਂ ਜੇਹੜੇ ਜੀਉਂਦੇ ਬਚ ਰਹੇ, ਉਨ੍ਹਾਂ ਸਭਨਾਂ ਨੂੰ ਬੇੜੀਆਂ ਤੇ ਸੰਗਲਾਂ ਨਾਲ ਬੰਨ੍ਹ ਦਿੱਤਾ ਅਤੇ ਉਨ੍ਹਾਂ ਉੱਤੇ ਪਹਿਰਾ ਲਾ ਦਿੱਤਾ, ਇਸ ਪ੍ਰਕਾਰ ਨਾਲ ਉਹ ਟਿਊਨਸ ਸ਼ਹਿਰ ਜਾ ਪਹੁੰਚੇ॥
ਫੇਰ ਓਸੇ ਤਰਾਂ ਸੰਗਲਾਂ ਨਾਲ ਜਕੜੇ ਹੋਇਆਂ ਨੂੰ ਵੇਚਨ ਲਈ ਬਜਾਰ ਵਿੱਚ ਲਿਆ ਬਿਠਾਇਆ ਉਥੇ ਉਨ੍ਹਾਂ ਵਿੱਚੋਂ ਹਰ ਇੱਕ ਕੈਦੀ ਨੂੰ ਓਸਦੇ ਬਲ ਤੇ ਜੋਰ ਮੂਜਿਬ ਪਸਿੰਦ ਕਰਕੇ ਲੋਕ ਮੁੱਲ ਲੈਣ ਲਗ ਪਏ ਓੜਕ ਨੂੰ ਇੱਕ ਤੁਰਕ ਆਇਆ ਜੇਹੜਾ ਵੱਡੇ ਦਰਜੇ ਵਾਲਾ ਸਰਦਾਰ ਮਲੂਮ ਹੁੰਦਾ ਸੀ ਤੇ ਉਸਨੇ ਆਉਂਦਿਆਂ ਹੀ ਸਾਰੇ ਨਜ਼ਰ ਦੁੜਾਈ ਤੇ ਰਹਿੰਦਿਆਂ ਕੈਦੀਆਂ ਲ ਡੋਰਸ ਨਾਲ ਤੱਕਿਆ। ਓੜਕ ਨੂੰ ਸ਼ਾਹੂਕਾਰ ਦੇ ਪੁੱਤ ਉੱਤੇ ਉਸਦੀ ਨਜ਼ਰ ਆ ਟਿਕੀ। ਤੁਰਕ ਨੇ ਜਹਾਜ਼ਾਂ