ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/124

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੧)

ਬੇਟੇ ਨੇ ਤਲਵਾਰ ਖਿੱਚਕੇ ਆਪਣੇ ਸੰਗੀਆਂ ਨੂੰ ਕਾਇਰ ਕਹਿਕੇ ਸ਼ਰਮਿੰਦਿਆਂ ਕੀਤਾ ਤੇ ਦਿਲਾਸਾ ਦੇਕੇ ਯੁੱਧ ਲਈ ਤਿਆਰ ਕਰ ਦਿੱਤਾ, ਅਤੇ ਸਾਰੇ ਮਰਨ ਮਾਰਨ ਲਈ ਲੱਕ ਬੱਨੵ ਬੈਠੇ। ਤੁਰਕੀ ਜਹਾਜ਼ ਚੁਪ ਚੁਪਾਤਾ ਨੇੜੇ ਆ ਗਿਆ,ਪਰ ਇੱਕੋ ਪਲ ਵਿੱਚ ਤੋਪਾਂ ਦਾ ਡੁੱਢਾ ਸ਼ਬਦ ਹੋਇਆ ਤੇ ਧੁੰਏਂ ਵਿੱਚ ਅੰਗ ਦੇ ਲਾਂਬੇ ਬੀ ਹੌਲੇ ਹੋਏ ਨਜ਼ਰੀ ਆਏ। ਤਿੰਨ ਵਾਰੀ ਤੁਰਕ ਹੱਲੇਰਕੇ ਸ਼ਾਹੂਕਾਰ ਵਾਲੇ ਜਹਾਜ਼ ਦੇ ਪਰ ਛਾਲਾਂ ਮਾਰ ਪਏ, ਪਰ ਓਨੀ ਹੀ ਵਾਰੀ ਸ਼ਾਹੂਕਾਰ ਦੇ ਬੇਟੇ ਦੇ ਬਲ ਕਰਕੇ ਜਾੜ੍ਹੀਆਂ ਨੇ ਤੁਰਕਾਂ ਨੂੰ ਮਾਰਕੇ ਹਟਾ ਦਿੱਤਾ। ਓੜਕ ਨੂੰ ਤੁਰੋਕ ਇੰਨੇ ਵੱਢੇ ਮਾਰੇ ਗਏ ਜੇ ਉਹ ਕਿਸੇ ਹੋਰ ਪਾਸੇ ਵੱਲ ਤੁਰ ਪੈਨ ਲੱਗੇ। ਵੈਨਿਸ ਵਾਲਿਆਂ ਨੇ ਤੁਰਕਾਂ ਦੀ ਭਾਂਜ ਨੂੰ ਵੱਡੀ ਪਰਸੰਨਤਾ ਨਾਲ ਵੇਖਿਆਂ ਤੇ ਆਪਣੀ ਫਤੇ, ਸੂਰਮਤਾ ਅਤੇ ਬਚ ਜਾਨ ਦੀਆਂ ਵਧਾਈਆਂ ਦੇ ਰਹੇ ਸਨ, ਜੋ ਦੋ ਜਹਾਜ਼ ਹੋਰ ਉਨ੍ਹਾਂ ਵੱਲ ਉਡਦੇ ਚਲੇ ਆਉਂਦੇ ਨਜਰੀਂ ਪਏ। ਸਾਰਿਆਂ ਦੇ ਮਨ ਮਾਰੇ ਤ੍ਹਹੁ ਦੇ ਸੁੰਨ ਹੋ ਗਏ, ਤੇ ਜਦ ਨੇੜੇ ਆ ਗਏ ਤਾਂ ਉਨਾਂ ਦੇ ਝੰਡਿਆਂ ਥੀਂ ਪਤਾ ਲੱਗ ਗਿਆ ਜੋ ਉਹ ਸ਼ਤੂਆਂ ਦੇ ਹਨ ਅਤੇ ਸਮਝ ਗਏ ਜੋ ਐਤਕੀ ਤਾਂ ਨਹੀਂ ਬਚਾ ਹੋ ਸਕਦਾ ਹੈ