ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੪)

ਇਸ ਬਾਤ ਨੂੰ ਕੋਈ ਛੇ ਮਹੀਨੇ ਗੁਜਰੇ ਹੋਨਗੇ ਉਸ ਦਯਾਵਾਨ ਸ਼ਾਹੂਕਾਰ ਦੇ ਘਰ ਚਾਨ ਚੱਕ ਅੱਗ ਲੱਗ ਉਠੀ| ਪਰਭਾਤ ਦਾ ਵੇਲਾ ਸੀ ਜਿਸ ਵੇਲੇ ਨੀਂਦ ਡਾਢੀ ਗਾਹੜੀ ਹੁੰਦੀ ਹੈ ਕੇ ਘਰ ਵਾਲਿਆਂ ਨੂੰ ਮੂਲੋਂ ਖਬਰ ਨਾ ਹੋਈ, ਤਾਹੀਓਂ ਜੋ ਸਾਰਾ ਘਰ ਬਲ ਉੱਠਿਆ। ਡਰੇ ਹੋਏ ਨੌਕਰਾਂ ਨੂੰ ਮਸਾਂ ਸ਼ਾਹੂਕਾਰ ਨੂੰ ਜਗਾਉਣ ਦਾ ਤੇ ਸ਼ਤਾਬੀ ਨਾਲ ਹੇਠਾਂ ਉਤਾਰਨ ਦਾ ਔਸਰ ਮਿਲਿਆ,ਤੇ ਅਜੇ ਹੇਠ ਪੈਰ ਹੀ ਪਾਇਆ ਸੀ ਜਾਂ ਪੌੜੀਆਂ ਜਿਨ੍ਹਾਂ ਨੂੰ ਅੱਗਲੱਗੀ ਹੋਈ ਸੀ ਘੀ ਕਰਦੀਆਂ ਆ ਪਈਆਂ॥
ਭਾਵੇਂ ਪਲ ਦਾ ਪਲ ਆਪਣੇ ਬਚ ਜਾਨ ਦੀ ਸ਼ਾਹਕਾਰ ਨੇ ਖੁਸ਼ੀ ਮਨਾਈ, ਪਰ ਜਦ ਉਸਨੂੰ ਝਬਦੇ ਹੀ ਪਤਾ ਲੱਗਾ ਜੋ ਉਸਦਾਇਕਲੌਤਾ ਪੁੱਤ ਜੇਹੜਾ ਉੱਪਰਲੀ ਮੰਜ਼ਲ ਉਤੇ ਸੱਤਾ ਹੋਇਆ ਸੀ,ਰੋਲੇ ਵਿੱਚ ਉਸਦੇ ਕਿਸੇ ਵੀ ਸਾਰ ਨਹੀਂ ਲੀਤੀ ਤੇ ਉਹ ਅਜੇ ਵੀ ਅੱਗ ਵਿੱਚ ਹੀ ਹੈ, ਤਾਂ ਸ਼ਾਹੂਕਾਰ ਮਾਰੇ ਚਿੰਤਾ ਤੇ ਦੁਖ ਦੇ ਮਰਨਹਾਕਾ ਹੋ ਗਿਆ, ਉਹ ਅੱਗ ਵਿੱਚ ਵੜਜਾਂਦਾ ਪਰ ਨੌਕਰਾਂ ਨੇ ਫੜ ਲਿਆ। ਉਸਨੇ ਬਿਆਕੁਲ ਹੋਕੇ ਪਕਾਰਿਆ, ਜੋ ਕੋਈ ਆਪਣੀ ਜਿੰਦ ਹੀਲ ਕੇ ਬੱਚੇ ਨੂੰ ਅੱਗ ਵਿੱਚੋਂ ਕੱਢ ਲਆਵੇ ਉਸਨੂੰ ਮੈਂ ਆਪਣਾ ਅੱਧਾ ਧਨ ਪਦਾਰਥ ਦੇ