ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੧)

ਸ਼ਿਵਜੀ ਮਹਾਰਾਜ ਦਾ ਵਾਹਨ ਬੈਲ ਹੈ, ਮੈਂ ਉਸਨੂੰ ਪੁੱਛਆ ਸੀ ਤੇ ਉਸਨੇ ਮੈਨੂੰ ਇਹ ਆਖਿਆ ਹੈ, ਕਿ ਸ਼ਿਵਜੀ ਮਹਾਰਾਜ ਨੇ ਪ੍ਰਸੰਨ ਹੋਕੇ ਇਹ ਜਮਨਾ ਦੇ ਕਿਨਾਰੇ ਦੇ ਬਨ ਘਾਸ ਚੁਗਣ ਲਈ ਮੈਨੂੰ ਦਿੱਤਾ ਹੈ। ਬਹੁਤ ਕੀ ਕਹਿਨਾ ਹੈ ਮੈਨੂੰ ਤਾਂ ਸ਼ਿਵਜੀ ਮਹਾਰਾਜ ਨੇ ਸੈਲ ਕਰਨ ਲਈ ਇਹ ਬਨ ਦੇ ਛੱਡਿਆ ਹੈ। ਪਿੰਗਲਕ ਡਰ ਕੇ ਬੋਲਿਆ,ਹਾਂ ਇਹ ਬਾਤ ਠੀਕ ਹੈ, ਮੈਂ ਹੁਣ ਸਮਝਿਆਜੋ ਦੇਵਤਾ ਦੀ ਕ੍ਰਿਪਾ ਬਿਨਾ ਘਾਸਖੋਰਾ ਜਾਨਵਰ ਏ ਜਿਹੇ ਡਰਾਉਣੇ ਬਨਵਿਖੇ ਇਸ ਪ੍ਰਕਾਰ ਗੱਜਦਾ ਬੇਖੌਫ ਹੋਇਆ ਕਦੇ ਰਹਿ ਸਕਦਾ ਹੈ। ਪਰ ਤੂੰ ਇਹ ਦੱਸ ਜੋ ਤੂੰ ਉਸਨੂੰ ਕੀ ਆਖਿਆ? ਦਮਨਕ ਬੋਲਿਆ ਹੇ ਭਗਵਨ! ਮੈ ਉਸਨੂੰ ਇਹ ਆਖਿਆ, ਹੇ ਭਾਈ, ਇਹ ਤਾਂ ਚੰਡਿਕਾ ਦੇ ਵਾਹਨ ਸ਼ੇਰ ਦਾ ਬਨ ਹੈ ਜੋ ਸਾਡਾ ਕੀ ਹੈ ਤੇ ਜਿਸਦਾ ਨਾਮ ਪਿੰਗਲਕ ਹੈ,ਇਸਲਈ ਤੂੰ ਇਸਬਨਵਿਖੇ ਆਇਆਹੋਇਆ ਸਾਡਾ ਅਤਿਥੀ ( ਪਰਾਹੁਣਾ) ਹੈਂ ਸੋ ਤੂੰ ਉਸਦੇ ਪਾਸ ਜਾ ਉਸ ਨੂੰ ਸਿਰ ਝੁਕਾ ਅਤੇ ਭਾਈ ਪੁਣੇ ਦੇ ਪ੍ਰੇਮ ਨੂੰ ਦਿਖਾ, ਇਕੱਠਾ ਹੀ ਖਾਣਾ ਪੀਣਾ ਕਰ,ਤੇ ਇਕੱਠਾ ਰਹਿਕੇ ਸਮੇਂ ਨੂੰ ਬਿਤਾ, ਤਦ ਤੈਨੂੰ ਸੁਖ ਹੋਵੇਗਾ| ਉਸਨੇ ਇਸ ਬਾਤ ਨੂੰ ਮੰਨ ਲਿਆ ਹੈ ਤੇ ਖੁਸ਼ੀ ਨਾਲ ਇਹ ਆਖਿਆ ਹੈ ਜੋ ·