( ੯੬ )
ਉਨ੍ਹਾਂ ਨੇ ਇਕ ਤਜਵੀਜ਼ ਕੀਤੀ ਜੋ ਖੱਲਾਂ ਨੂੰ ਸੁਥਰੇ ਪਾਣੀ ਵਿੱਚ ਕਈ ਦਿਹਾੜੇ ਭਿਉਂ ਰੱਖਿਆ ਜਿਸ ਕਰਕੇ ਉਨ੍ਹਾਂ ਉਪਰੋਂ ਵਾਲ ਸੁਖਾਲੇ ਲੱਥ ਗਏ। ਮੁੜ ਉਨ੍ਹਾਂ ਨੇ ਗਿੱਲੇ ਚੱਮ ਨੂੰ ਹੱਥਾਂ ਨਾਲ ਚੰਗੀ ਤਰਹਾਂ ਮਲਿਆ ਤੇ ਜਦ ਆਠਰ ਗਏ ਤਾਂ ਉੱਪਰ ਪਾਹੜਿਆਂ ਦੀ ਚਰਬੀ ਪਾਕੇ ਮਲ ਦਿੱਤੀ ਇਸੇ ਪ੍ਰਕਾਰ ਓਹ ਚਮੜਾ ਮੁਲਾਇਮ ਤੇ ਲੁਸ ਲੁਸ ਕਰਦਾ ਉਨ੍ਹਾਂ ਦੀ ਗਉਂ ਦਾ ਹੋ ਗਿਆ। ਜੇਹੜੀਆਂ ਖੱਲਾਂ ਦਾਸਮੂਰ ਬਨਾਨਾ ਲੋੜਦੇ ਸਨ ਓਨ੍ਹਾਂ ਨੂੰ ਇੱਕੋ ਦਿਨ ਪਾਣੀ ਵਿਚ ਡੋਬ ਰੱਖਿਓ ਨੇ ਤੇ ਉਸੇ ਤਰਾਂਹ ਕਮਾ ਲਿਓ ਨੇ ਪਰ ਉਨ੍ਹਾਂ ਦੇ ਵਾਲ ਨਾ ਲਾਹੇ। ਇਸ ਤਜਵੀਜ਼ ਨਾਲ ਉਨ੍ਹਾਂ ਪਾਸ ਕੱਪੜਾ ਲੱਤਾ ਬਨਾਨ ਦਾ ਮਸਾਲਾ ਹੱਥ ਆ ਗਿਆ। ਹੁਨ ਇਕ ਹੋਰ ਔਖ ਨਜਰ ਆਯਾ, ਨਾਂ ਉਨ੍ਹਾਂ ਪਾਸ ਜੁੱਤੀ ਸਿਉਣ ਨੂੰ ਸੂਆ ਤੇ ਨ ਕੱਪੜੇ ਬਨਾਉਨ ਲਈ ਸੂਈ ਸੀ। ਪਰ ਇਹ ਉਨ੍ਹਾਂ ਝਬਦੇ ਹੀ ਪੂਰੀ ਕਰ ਲਈ, ਜੇਹੜੇ ਲੋਹੇ ਦੇ ਟੋਟੇ ਉਨ੍ਹਾਂ ਇਕੱਠੇ ਕੀਤੇ ਹੋਏ ਸੇ ਉਨ੍ਹਾਂ ਵਿੱਚੋਂ ਆਪਨੇ ਮਤਬਲ ਦੇ ਚੁਣਕੇ ਉਨ੍ਹਾਂ ਨੇ ਸੂਏ ਸੂਈਆਂ ਬਣਾ ਲਈਆਂ। ਨੱਕੇ ਬਨਾਉਨ ਵਿੱਚ ਉਨ੍ਹਾਂ ਨੂੰ ਵੱਡੀ ਖੇਚਲ ਹੋਈ, ਪਹਿਲੇ ਕਾਚੂ ਦੀ ਨੋਕ ਵੱਡੀ ਤਿੱਖੀ ਕਰ ਲਈ, ਮਗਰੋਂ ਲੋਹੇ ਦੀ