ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/86

ਇਹ ਸਫ਼ਾ ਪ੍ਰਮਾਣਿਤ ਹੈ

( ੮੩ )

ਮਿਲੇ ਤਾਂ ਲੱਭਨ, ਇਨ੍ਹਾਂ ਦਾ ਨਾਉਂ ਹਿਨਕੋਫ਼ ਤੇ ਓਸ ਦਾ ਪੁਤਰੇਲਾ ਈਵਨ, ਤੇ ਮਕਾਗਸੌਫ਼ ਵਰਜਾਨ ਸਾ॥

ਓਸ ਟਾਪੂ ਵਿੱਚ ਵੱਸੋਂ ਨ ਹੋਨ ਦੇ ਕਾਰਣ ਆਪਨੀ ਮੁਹਿੱਮ ਵਾਸਤੇ ਖਾਣਾ ਦਾਨਾ ਲੈ ਜਾਨਾ ਪਿਆ ਬਰਫ਼ ਦੇ ਟਿੱਲਿਆਂ ਉੱਤੇ ਦੀ ਦੋ ਮੀਲ ਦੇ ਲਗ ਭਗ ਉਨ੍ਹਾਂ ਨੂੰ ਜਾਣਾ ਪਿਆ ਤੇ ਪੌਣ ਝੁੱਲਨ ਦੇ ਕਾਰਨ ਉਹ ਆਪਸ ਵਿੱਚ ਟੱਕਰਦੇ ਤੇ ਬੜੇ ਭੈ ਦੇਣ ਵਾਲੇ ਸਨ। ਇਨ੍ਹਾਂ ਕਰਕੇ ਰਾਹ ਤੁਰਨਾ ਔਖਾ ਹੋ ਗਿਆ ਸਾ ਤੇ ਇਸ ਲਈ ਉਨ੍ਹਾਂ ਬਹੁਤਾ ਭਾਰ ਨਾ ਚੁੱਕਿਆ ਜੋ ਬਹੁਤੇ ਭਾਰ ਨਾਲ ਮਤਾਂ ਕਿਧਰੇ ਬਰਫ਼ਾਂ ਦੇ ਡਲੇ ਖਿਸਕ ਜਾਨ ਤੇ ਪਾਣੀ ਵਿੱਚ ਡੁਬ ਮਰੀਏ। ਇਸ ਤਰਹ ਆਪਣੀ ਮੁਹਿੱਮ ਦੀ ਪੱਕੀ ਦੇਖ ਭਾਲ ਕਰਕੇ ਉਨ੍ਹਾਂ ਆਪਣੇ ਨਾਲ ਇਕ ਬੰਦੂਕ,ਦਾਰੂ ਦੀ ਕੁੱਪੀ ਬਾਰਾਂ ਫੈਲਾਂ ਜੋਗੀ, ਬਾਰਾਂ ਗੋਲੀਆਂ, ਕੁਹਾੜੀ, ਤਾਂਬੀਆ, ਦਸ ਸੇਰ ਆਟਾ, ਛੁਰੀ, ਪਲੀਤਿਆਂ ਦੀ ਡੱਬੀ, ਤਮਾਕੂ ਦੀ ਗੁੱਥੀ ਤੇ ਆਪੋ ਆਪਣੇ ਨਰੇਲੇ ਲੈ ਗਏ॥

ਇਹ ਸਾਰਾ ਵਸਤ ਵਲੇਵਾ ਨਾਲ ਲੈ ਕੇ ਉਹ ਚਾਰ ਮਲਾਹ ਟਾਪੂ ਤੇ ਆ ਲੱਥੇ ਪਰ ਉਨ੍ਹਾਂ ਨੂੰ ਰਤੀ ਪਤਾ ਨਾ ਜੋ ਇਨ੍ਹਾਂ ਦੇ ਸਿਰ ਪੁਰ ਕੀ ਕੀ ਬੀਤਨਾ ਹੈ। ਪਹਿਲੇ ਤਾਂ ਉਨ੍ਹਾਂ ਨੇ ਉਸ ਥਾਉਂ ਨੂੰ ਫਿਰ ਟੁਰ ਕੇ