ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/61

ਇਹ ਸਫ਼ਾ ਪ੍ਰਮਾਣਿਤ ਹੈ

( ੫੮ )

ਪਰਾਂ ਵਾਲੇ ਦੈਂਤ ਨੇ ਆਖਿਆ ਮੇਰਾ ਨਾਉਂ ਮਰੁਤ ਹੈ ਤੇ ਮੈਂ ਕੰਮ ਧੰਧਾ ਕਰਨ ਲਈ ਤਿਆਰ ਹਾਂ ਜੇ ਤੂੰ ਸਭ ਮੇਰੇ ਉੱਤੇ ਹੀ ਸੱਟ ਛੱਡੇਂ। ਮੈਂ ਆਪਣੇ ਭਰਾ ਵਾਕਨ ਬੁੱਨ੍ਹਾ ਨਹੀਂ ਜੇਹੜਾ ਰੀਂਗੂ ਰੀਂਗੂ ਕਰਦਾ ਰਹਿੰਦਾ ਹੈ। ਕਦੀ ਕਦੀ ਮੈਂ ਉਸਦੀ ਲਟਕ ਚਾਲ ਵੱਲੋਂ ਠੱਠਾ ਵੀ ਕਰ ਛੱਡਨਾ ਤੇ ਉਸਨੂੰ ਖਿੰਝਾ ਦੇਨਾ ਜੋ ਓਹ ਤਾਵਲਾ ਹੋ ਜਾਏ। ਜਦ ਕਦੀ ਉਸਤੇ ਬਹੁਤਾ ਭਾਰ ਲੱਦਿਆ ਹੋਇਆ ਹੋਵੇ ਤਾਂ ਮੈਂ ਉਸਦੀ ਸਹਾਇਤਾ ਭੀ ਕਰ ਦੇਨਾ ਹਾਂ, ਮੈਂ ਉਸਦੀ ਛਾਤੀ ਪੁਰ ਬੈਠਕੇ ਆਪਣੇ ਫੰਗ ਖਲਾਰ ਦਨਾਂ ਤੇ ਇਜਿਹਾ ਤੇਜ ਚਲਨਾ ਹਾਂ ਜੋ ਓਹ ਵੀ ਜਿਮੀਂ ਥੀਂ ਉੱਛਲਦਾ ਮਲੂਮ ਪਿਆ ਹੁੰਦਾ ਹੈ॥

ਇਹ ਸੁਨ ਕੇ ਜੋ 'ਵਰਣ' ਢਿੱਲਾ ਹੈ, ਨਿਹਾਲੂ ਹਰਾਨ ਹੋਇਆ ਤੇ ਮਰੁਤ ਨੂੰ ਦੱਸਿਆ ਕਿ ਉਹ ਕਿੰਨਾਂ ਢੇਰ ਸਾਰਾ ਕੰਮ ਉਨ੍ਹਾਂ ਦੀ ਵਸਤੀ ਵਿੱਚ ਕਰਦਾ ਰਿਹਾ ਸਾ ਮਰੁਤ ਉੱਚੀ ਦਿੱਤੀ ਬੋਲਿਆ ਤਾਂ ਕੀ ਹੋਇਆ ਮੈਂ ਥੀਂ ਫੇਰ ਭੀ ਘੱਟ ਹੀ ਹੈ, ਤੇ ਆਪਨੀ ਤਿੱਖੀ ਚਾਲ ਦੱਸਣ ਲਈ ਆਪਣੇ ਪਰ ਖਲਾਰ ਕੇ ਝਟ ਉਡਿਆ ਨਿਹਾਲੂ ਬਾਹਲਾ ਡਰਿਆ ਜੋ ਭਾਵੇਂ ਏਹ ਮੁੜ ਆਵੇ ਈ ਨਾ, ਪਰ ਉਹ ਝਬਦੇਹੀ ਆ ਗਿਆ ਤੇ ਨਿਹਾਲੂ ਨਾਲ ਉਸਦੇ