ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/55

ਇਹ ਸਫ਼ਾ ਪ੍ਰਮਾਣਿਤ ਹੈ

( ੫੨ )

ਨੂੰ ਤਿਆਰ ਹੈ। ਦੈਂਤ ਨੇ ਮੁੜਕੇ ਪੁੱਛਿਆ ਭਈ ਤੂੰ ਮੇਰੇ ਮੋਢਿਆਂ ਉੱਤੇ ਚੜ੍ਹਨਾ ਹੈ ਕਿ ਮੈਂ ਤੈਨੂੰ ਕੁੱਛੜ ਚੁੱਕ ਲਵਾਂ? ਹਾਕੂ ਪਰਸਿੰਨ ਹੋਇਆ ਜੋ ਏਹਨੇ ਮੇਰੇ ਉੱਤੇ ਗੁਨਾ ਪਾਇਆ। ਹੈ, ਕਿਉਂਜੋ ਉਹ ਚਾਹੁੰਦਾ ਸਾ ਮੈਂ ਉਸ ਪੁਰ ਇਉਂ ਸਵਾਰ ਹੋਕੇ ਦੱਲਾਂ ਜਿਉਂ ਘੋੜੇ ਪੁਰ ਚੜ੍ਹੀਦਾ ਹੈ। ਨਾਂ ਕਿ ਓਹ ਮੈਨੂੰ ਬਾਲਦੀ ਨਿਆਈਂ ਢਾਕੇ ਚੁੱਕ ਲਏ। ਪਹਿਲੇ ਉਸ ਉੱਤੇ ਲੱਕੜ ਦੇ ਫੱਟ ਕਾਨੀ ਵਾਂਗ ਸੌਖਾ ਬੈਠਨ ਲਈ ਕਹਿਓ ਸੁ ਤੇ ਮੁੜ ਇਕ ਲੰਮਾਂ ਵਾਂਸ ਵੱਢ ਕੇ ਹੱਥ ਵਿੱਚ ਫੜ ਲਿਓ ਸੁ ਜੋ ਲੋੜ ਪਵੇ ਤਾਂ ਓਹਦੀ ਚਾਲ ਤਿੱਖੀ ਕਰਨ ਦੇ ਕੰਮ ਆਵੇ, ਤਾਂ ਉਸਨੂੰ ਆਖਿਓ ਸੁ ਜੋ ਘਰ ਚੱਲ ਤੁਰ ਪਉ। ਦੈਂਤ ਇਹ ਆਗ੍ਯਾ ਮੰਨਕੇ ਚੱਲ ਪਇਆ ਪਰ ਨਾਂ ਤਾਂ ਉਹ ਦੌੜਿਆਂ ਨਾ ਪੋਈਏ ਪਿਆ,ਇਜਿਹਾ ਵਗਿਆ ਜੋ ਭਾਵੇਂ ਓਸ ਦੀ ਚਾਲ ਤੇਜ ਸੀ ਪਰ ਹਾਕੂ ਨੂੰ ਹਿਲ ਜੁਲ ਰਤਾ ਭੀ ਮਲੂਮ ਨ ਸੀ ਹੋਈ॥

ਥੋੜੇ ਈ ਚਿਰ ਵਿੱਚ ਉਹ ਘਰ ਆ ਅੱਪੜੇ ਹਾਕੂ ਦੀ ਤੀਮਤ ਉਸ ਦੈਂਤ ਨੂੰ ਦੇਖਕੇ ਅਜੇਹੀ ਹਰਾਨ ਤੇ ਉਸਦਾ ਭਲਾ ਸਭਾਓ ਸੁਣਕੇ ਅਚਰਜ ਹੋਈ ਜੋ ਉਸਨੂੰ ਭਰਮ ਲਗ ਗਇਆ ਕਿ ਮੇਰੀ ਸੁਰਤ ਟਿਕਾਣੇ