ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/53

ਇਹ ਸਫ਼ਾ ਪ੍ਰਮਾਣਿਤ ਹੈ

( ੫੦ )

ਪਰ ਦੈਂਤ ਦੀਆਂ ਅੱਖਾਂ ਮੀਟੀਆਂ ਹੋਈਆਂ ਸਨ ਤੇ ਓੁਹ ਸੁੱਤਾ ਹੋਯਾ ਜਾਪਦਾ ਸਾ, ਉਹ ਉਸਨੂੰ ਵੇਖਦਾ ਰਿਹਾ ਜਦ ਤੀਕ ਉਸਦਾ ਡਰ ਲਹਿ ਗਿਆ। ਓਸਨੂੰ ਵੱਡੇ ਚਮਕ ਵਾਲੇ ਕੱਪੜੇ ਪਏ ਹੋਏ ਸਨ ਜਿਹੜੇ ਧੁੱਪ ਵਿੱਚ ਬੜੇ ਲਿਸ਼ਕ ਮਾਰਦੇ ਸਨ, ਪਰ ਬਹੁਤੇ ਛਾਂ ਹੇਠ ਆਏ ਹੋਏ ਸਨ ਤੇ ਕਈ ਰੰਗ ਦੇ ਧੁੱਪ ਛਾਂ ਵਾਕਨ ਰੇਸ਼ਮੀ ਮਲੂਮ ਹੁੰਦੇ ਸਨ॥

ਜਾਂ ਹਾਕੂ ਹਰਾਨ ਹੋਇਆ ਸਾ ਖੜਾ ਤਾਂ ਦੈਂਤ ਨੇ ਅੱਖਾਂ ਖੋਲ੍ਹ ਕੇ ਉਸ ਵਲ ਮੁੜਕੇ ਡਿੱਠਾ, ਤੇ ਹੱਸਕੇ ਆਖਿਆ, ਭਲਿਆ ਲੋਂਕਾ ਮੈਂ ਥੀਂ ਡਰ ਨਾ ਜੋ ਮੈਂ ਵੱਡਾ ਜੋਰ ਤੇ ਬਲ ਵਾਲਾ ਹਾਂ, ਮੈਂ ਨਿਰਦਈ ਨਹੀਂ ਤੇ ਤੈਨੂੰ ਦੁਖ ਨਾਂ ਦੇਵਾਂਗਾ। ਹਾਕੂ ਠਠੰਬਰ ਗਿਆ ਪਰ ਦੈਂਤ ਅਜਿਹਾ ਦਯਾਵਾਨ ਨਜ਼ਰ ਆਯਾ ਜੋ ਹਾਕੂ ਓੁਸਦੀ ਗੱਲ ਦੀ ਪਰਤੀਤ ਕਰਕੇ ਕਦਮ ਕਦਮ ਅੱਗੇ ਵਧ ਕੇ ਉਸਦੇ ਕੋਲ ਚਲਿਆ ਗਿਆ। ਦੈਂਤ ਬੋਲਿਆ ਤੂੰ ਮੇਰੇ ਡੀਲ ਨੂੰ ਦੇਖਕੇ ਕਿਓੁਂ ਨਹੀਂ ਡਰਨਾ ਹੈਂ, ਓਸ ਪਹਾੜੀ ਨੂੰ ਵੇਖਕੇ ਕਿਉਂ ਨਹੀਂ ਡਰਦਾ ਜੇਹੜੀ ਮੈਥੋਂ ਭੀ ਵੱਡੀ ਹੈ?

ਹਾਕੂ ਨੇ ਉੱਤਰ ਦਿਤਾ ਤੂੰ ਤਾਂ ਜਿੰਦ ਵਾਲਾ ਹੈਂ ਤੇ ਮੈਂ ਪੋਥੀਆਂ ਵਿਚ ਪੜ੍ਹਿਆ ਹੈ ਜੋ ਦੈਂਤ ਭੈੜੇ