ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/51

ਇਹ ਸਫ਼ਾ ਪ੍ਰਮਾਣਿਤ ਹੈ

( ੪੮ )

ਵਧੀਕ ਚੀਜਾਂ ਲੱਭ ਲੈ ਆਏ ਤੇ ਮੁਕਦੀ ਗੱਲ ਇਹ ਜੋ ਉਹ ਸਾਰੇ ਉੱਥੇ ਅਨੰਦ ਨਾਲ ਵੱਸਨ ਲੱਗੇ॥

ਵਰ੍ਹੇ ਦਿਨਾਂ ਵਿੱਚ ਸਭਨਾਂ ਟੱਬਰਾਂ ਨੇ ਆਪੋ ਆਪਨੇ ਲੱਕੜੀ ਦੇ ਘਰ ਬਨਾ ਤੇ ਭਾਜੀ ਸਾਗ ਲਈ ਛੋਟੀਆਂ ਛੋਟੀਆਂ ਵਾੜੀਆਂ ਲਾ ਲਈਆਂ। ਬਨ ਵਿੱਚ ਐਸੇ ਫਲ ਬਤੇਰੇ ਸਨ ਤੇ ਗਰਮ ਮੁਲਕ ਦੇ ਹੋਨ ਕਰਕੇ ਓਥੇ ਅੰਗੂਰ,ਹਜੀਰਾਂ, ਨਾਰੀਏਲ ਅਤੇ ਹੋਰ ਅਨੇਕ ਫਲ ਜਿਨ੍ਹਾਂ ਦੇ ਓਹ ਨਾਓਂ ਨਹੀਂ ਜਾਣਦੇ ਸਨ ਪੈਦਾ ਹੁੰਦੇ ਸਨ। ਉਨ੍ਹਾਂ ਅਨਾਜ ਬੀਜਿਆ ਤੇ ਬਾਹਲਾ ਫ਼ਸਲ ਵੱਢਿਆ ਜੇਹੜਾ ਉਨ੍ਹਾਂ ਸਭਨਾਂ ਲਈ ਬਹੁਤ ਸਾ, ਪਰ ਇਹ ਔਖ ਸਾ ਜੋ ਰੋਟੀਆਂ ਪਕਾਉਨ ਲਈ ਆਟਾ ਨ ਸੀ ਪੀਹ ਸਕਦੇ। ਹੋਰ ਤਾਂ ਕੁਝ ਹੋ ਨਹੀਂ ਸਕਦਾ ਹਾਂ ਓਹ ਦੋ ਪੱਥਰਾਂ ਨੂੰ ਹੇਠ ਉੱਤੇ ਰਖ ਕੇ ਅਨਾਜ ਨੂੰ ਪੀਹ ਕੇ ਦਲੀਆ ਜਿਹਾ ਕਰ ਲੈਂਦੇ ਸੇ, ਤੇ ਇਸ ਤਰਾਂ ਇੰਨਾਂ ਚਿਰ ਲਗਦਾ ਤੇ ਖੇਚਲ ਹੁੰਦੀ ਜੋ ਹਾਕੂ ਜਿਸਦਾ ਵੱਡਾ ਟੱਬਰ ਸਾ,ਬਾਹਲਾ ਔਖਾ ਗੁਜ਼ਾਰਾ ਨ ਕਰਦਾ,ਭੋਲਾ ਬੋਲ ਉੱਠਿਆ ਏਸ ਵਾਰਤਾ ਵਿੱਚ ਕੋਈ ਅਚਰਜ ਗੱਲ ਤਾਂ ਨਾ ਨਿਕਲੀ, ਆਸਾ ਹੈ ਜੋ ਅੱਗੇ ਚਲਕੇ ਕੋਈ ਦੈਂਤ ਤੇ ਅਪੱਛਰਾ ਭੀ ਆਵੇਗੀ॥