ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/310

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦੯)

ਨਹੀਂ ਕਰ ਚੁੱਕੇ ਸਨ ਜੋ ਉਨ੍ਹਾਂ ਨੈ ਵੇਖਿਆ ਕਿ ਨੈਰਿਸਾ ਅਤੇ ਉਹਦਾ ਘਰ ਵਾਲਾ ਨੁੱਕਰ ਵਿੱਚ ਖੜੇ ਕਿਸੇ ਗੱਲ ਪੁਰ ਝਗੜਦੇ ਹਨ॥

ਪੋਰਸ਼ੀਆਹੈਂ ਇਹ ਝਗੜੇ ਦਾ ਕੇਹੜਾ ਵੇਲਾ ਹੈ, ਕੀ ਗੱਲ ਹੋਈ ਹੈ?

ਗ੍ਰੈਸਯੈਨੋਕੁਝ ਬੀ ਨਹੀਂ ਇਕ ਨਿੱਕੀ ਜੇਹੀ ਮੁਲੱਮੇ ਦੀ ਮੁੰਦਰੀ ਲਈ ਜੋ ਨੈਰਿਸਾ ਨੇ ਟੁਰਣ ਵੇਲੇ ਮੈਨੂੰ ਦਿੱਤੀ ਸੀ ਅਤੇ ਜਿਸਦੇ ਉੱਪਰ ਉਸ ਦੋਹਰੇ ਵਾਙੂੰ ਜੋ ਬਾਹਲਾ ਲੁਹਾਰ ਆਪਣੇ ਚਾਕੂਆਂ ਉੱਪਰ ਦੇਂਦੇ ਹਨ ਇਹ ਗੱਲ ਉੱਕਰੀ ਹੋਈ ਸੀਕਰ ਮੇਰੇ ਨਾਲ ਪਯਾਰ, ਮੈਨੂੰ ਨਾ ਵਿਸਾਰ॥

ਨੈਰਿਸਾਭਾਵੇਂ ਉਹ ਦੋਹਿਰੇ ਦੇ ਅਰਥ ਯਾ ਮੁੰਦਰੀ ਦਾ ਮੁਲ ਕੁਝ ਹੋਵੇ ਪਰ ਜਦ ਮੈਂ ਮੁੰਦਰੀ ਤੁਹਾਨੂੰ ਦੇਣ ਲੱਗੀ ਸਾਂ ਤਾਂ ਤੁਸਾਂ ਸੌਂਹ ਖਾਧੀ ਸੀ ਕਿ ਮਰਦੇ ਦਮ ਤਕ ਏਹਨੂੰ ਹਿੱਕ ਨਾਲ ਲਾਈ ਰੱਖਾਂਗੇ, ਹੁਣ ਇਸ ਵੇਲੇ ਕਹਿੰਦੇ ਹੋ ਕਿ ਮੈਂ ਉਹੀਓ ਮੁੰਦਰੀ ਇੱਕ ਵਕੀਲ ਦੇ ਮੁਨਸ਼ੀ ਨੂੰ ਦੇ ਦਿੱਤੀ ਹੈ। ਮੈਂ ਵਿਚਲੀ ਗੱਲ ਸਮਝਦੀ ਹਾਂ ਕਿ ਉਹ ਜ਼ਰੂਰ ਕਿ ਤੀਮਤ ਨੂੰ ਭੇਟ ਕੀਤੀ ਹੈ।