ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/305

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦੪)

ਸੱਜਨ ਪੁਰਖ ਦੀ ਚੰਗੀ ਤਰ੍ਹਾਂ ਖ਼ਾਤਰ ਕਰਣੀ ਕਿਉਂ ਜੋ ਮੈਂ ਸਮਝਦਾ ਹਾਂ ਕਿ ਤੁਸੀਂ ਇਨ੍ਹਾਂ ਦੇ ਬਹੁਤ ਦੇਣਦਾਰ ਹੋ॥

ਮੁਕੱਦਮਾ ਹੋ ਚੁੱਕਾ, ਐਂਟੋਨੀਓ ਦਾ ਖੈਹੜਾ ਛੁੱਟਾ ਡਿਊਕ ਆਪਣੇ ਮੁਸਾਹਿਬਾਂ ਨੌਕਰਾਂ ਚਾਕਰਾਂ ਸਮੇਤ ਵਿਦਿਆ ਹ ਗਿਆ॥

ਹੁਣ ਉਸ ਬਣਾਉਟੀ ਵਕੀਲ ( ਪੋਰਸ਼ੀਆ ) ਨੂੰ ਉਸ ਦੇ ਜੋਗ ਮਿਹਨਤਾਨਾ ਦੇਣਾ ਬਾਕੀ ਰਿਹਾ ॥

ਪੋਰਸ਼ੀਆ ਨੂੰ ਹੁਣ ਛੇਤੀ ਟੁਰ ਜਾਣ ਦੀ ਪਈ ਹੋਈ ਸੀ ਕਿਉਂ ਜੋ ਉਹ ਚਾਹੁੰਦੀ ਸੀ ਕਿ ਆਪਣੇ ਘਰ ਵਾਲੇ ਥੋਂ ਪਹਿਲਾਂ ਹੀ ਬਲਮਾਂਡ ਪੁੱਜ ਕੇ ਆਪਣੇ ਘਰ ਨੂੰ ਇਸ ਤਰ੍ਹਾਂ ਸਾਂਭ ਸਿੱਕਰ ਲਵਾਂ ਜਿਸ ਥੋਂ ਉਸਨੂੰ ਉਸਦੇ ਆਉਣ ਜਾਣ ਦਾ ਹਾਲ ਨਾ ਮਲੂਮ ਹੋ ਜਾਵੇ ਜਾਂ ਕੋਈ ਭਰਮ ਨਾ ਪਏ। ਫੇਰ ਬੀ ਬੈਸੋਨੀਓ ਨੈ ਉਹਨੂੰ ਅਟਕਾ ਕੇ ਕਿਹਾ ਮਹਾਰਾਜ! ਅੱਜ ਆਪ ਨੈ ਮੇਰੇ ਪਿਆਰੇ ਮਿੱਤ੍ਰ ਐਂਟੋਨੀਓ ਨੂੰ ਅਤੇ ਮੈਨੂੰ ਬੜੇ ਕਲੇਸ਼ਾਂ ਤੋਂ ਬਚਾਇਆ ਹੈ, ਮੇਰੀ ਇਹ ਲਾਲਸਾ ਹੈ ਕਿ ਓਹ ਤਿੰਨ ਹਜਾਰ ਰੁਪਯੇ ਜੋ ਯਹੂਦੀ ਕੋਲੋਂ ਹੁਦਾਰੇ ਲੀਤੇ ਸਨ ਅਤੇ ਯਹੂਦੀ ਜਿਨ੍ਹਾਂ ਦਾ ਦਾਵੇਦਾਰ ਸਾ ਆਪ ਅੰਗੀਕਾਰ ਕਰੋ॥