ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/304

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦੩)

ਸ਼ਾਈਲਾਕਰੱਬ ਦਾ ਵਾਸਤਾ ਜੇ ਹੁਣ ਤਾਂ ਮੈਨੂੰ ਏਥੋਂ ਜਾਨ ਦਿਓ। ਮੇਰਾ ਜੀ ਹੱਛਾ ਨਹੀਂ। ਇਹ ਕਾਗਤ ਮੈਨੂੰ ਭੇਜ ਦੇਣਾ ਮੈਂ ਸਹੀ ਪਾ ਦੇਵਾਂਗਾ॥

ਡਿਊਕਹੱਛਾਤੂੰ ਜਾ ਪਰ ਇਹ ਕੰਮ ਕਰ ਦੇਵੀਂ॥

ਗ੍ਰੈਸਯੈਨੋਂਈਸਾਈ ਮਤ ਵਿੱਚ ਆਉਣ ਲੱਗਿਆਂ ਤੇਰੇ ਦੋ ਧਰਮ ਦੇ ਪਿਓ ਹੋਣਗੇ। ਪਰ ਜੇ ਮੇਰਾ ਰਾਜ ਹੁੰਦਾ ਤਾਂ ਦੋਹਾਂ ਨਾਲ ਦਸ ਹੋਰ ਮਿਲਾਕੇ ਬਾਰ੍ਹਾਂ ਜਨਿਆਂ ਦੀ ਜੂਰੀ ਬਣਾਉਂਦਾ ਅਤੇ ਬਪਤਿਸਮਾਂਦੇ ਪਾਨੀ ਵਾਲੇ ਭਾਂਡੇ ਕੋਲੋਂ ਜਾਣ ਦੀ ਥਾਂ ਫਾਹੇ ਮਿਲ ਜਾਂਦੋਂ॥

(ਸਾਈਲਾਕ ਨਿਕਲ ਜਾਂਦਾ ਹੈ)

ਡਿਊਕਪੋਰਸ਼ੀਆ ਵਲ ਤੱਕ ਕੇਮੈਨੂੰ ਭਰੋਸਾ ਹੈ ਕਿ ਆਪ ਮੇਰੇ ਘਰ ਚੱਲਕੇ ਰੁੱਖਾ ਮਿੱਸਾ ਭੋਜਨ ਪਾਉਗੇ॥

ਪੋਰਸ਼ੀਆਮੈਂ ਅਧੀਨਗੀ ਨਾਲ ਪ੍ਰਾਥਨਾ ਕਰਦਾ ਹਾਂ ਕਿ ਆਪ ਮੈਨੂੰ ਪਰਸ਼ਾਦ ਵੱਲੋਂ ਖਿਮਾ ਕਰੋਗੇ ਕਿਉਂ ਜੋ ਮੈਂ ਅੱਜ ਰਾਤ ਹੀ ਪੈਡੂਆ ਨੂੰ ਚਲੇ ਜਾਣਾ ਹੈ, ਬੱਸ ਇਸ ਮੁਕੱਦਮੇ ਥੋਂ ਵੇਹਲਾ ਹੋਕੇ ਉੱਧਰ ਨੂੰ ਦੁਰ ਪਵਾਂਗਾ॥

ਡਿਊਕਆਪ ਨੂੰ ਵੇਹਲ ਨਾ ਹੋਣਦਾ ਮੈਨੂੰ ਬੜਾ ਅਰਮਾਨ ਹੈ, ਪਰ ਦੇਖੋ ਐਂਟੋਨੀਓ! ਇਸ ਮਾਨਯ