ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/303

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦੨)

ਗ੍ਰੈਸਯੈਨੋਰੱਬ ਦੇ ਵਾਸਤੇ ਬੱਸ ਇਹਦੇ ਉੱਪਰ ਰੱਸੇ (ਫਾਹੇ ਦੇਣ ਨੂੰ) ਦੀ ਕਿਰਪਾ ਕਰੋ, ਇਹ ਦਯਾ ਬਹੁਤ ਹੋਵੇਗੀ॥

ਐਂਟੋਨੀਓਸ੍ਰੀ ਮਾਨ ਡਿਊਕ ਜੀ ਮਹਾਰਾਜ ਅਤੇ ਅਦਾਲਤ ਵਿੱਚ ਬਿਰਾਜਮਾਨ ਸੱਜਨੋ, ਜੋ ਉਸਨੈ ਅੱਧੀ ਮਿਲਖ ਦੇਕੇ ਸਰਕਾਰ ਨੂੰ ਡੰਡ ਭਰਣਾ ਹੈ ਉਹਦੀ ਛੋਟ ਵਿੱਚ ਮੈਂ ਰਾਜੀ ਹਾਂ ਅਤੇ ਬਾਕੀ ਅੱਧੀ ਮੇਰੇ ਪਾਸ ਅਮਾਨਤ ਰੱਖੇ, ਮੈਂ ਉਸਦੇ ਮਰਣ ਪਿੱਛੋਂ ਉਸ ਪੁਰਖ ਨੂੰ ਦੇਆਂਗਾ, ਜਿਸ ਨਾਲ ਚਿਰ ਹੋਇਆ ਇਸਦੀ ਧੀ ਚਲੀ ਗਈ, ਇਸਤੇ ਛੁੱਟ ਦੋ ਸ਼ਰਤਾਂ ਹੋਰ ਬੀ ਹਨ। ਇੱਕ ਤਾਂ ਇਹ ਹੁਣੇ ਈਸਾਈ ਹੋ ਜਾਵੇ, ਦੂਆ ਇੱਥੇ ਕਚਹਿਰੀ ਵਿੱਚ ਦਾਨ ਪੱਤ੍ਰ ਲਿਖਾ ਦੇਵੇ ਕਿ ਜੋ ਮਿਲਖ ਮੈਂ ਛੱਡ ਮਰਾਂਗਾ ਓਹ ਮੇਰੇ ਧੀ ਜੁਆਈ ਦੀ ਹੋਵੇਗੀ॥

ਡਿਊਕਇਹਨੂੰ ਇਹ ਸ਼ਰਤਾਂ ਜ਼ਰੂਰ ਮੰਨਣੀਆਂ ਪੈਣਗੀਆਂ, ਨਹੀਂ ਤਾਂ ਜੋ ਇਹਨੂੰ ਖਿਮਾ ਕੀਤੀ ਹੈ ਮੋੜੀ ਜਾਵੇਗੀ॥

ਪੋਰਸ਼ੀਆਕਹੋ ਹੇ ਯਹੂਦੀ ਪਰਸਿੰਨ ਹੋ ਨਾ?

ਸਾਈਲਾਕਹਾਂ ਪਰਸਿੰਨ ਹਾਂ॥

ਪੋਰਸ਼ੀਆਮੁਨਸ਼ੀ! ਇਕ ਦਾਨ ਪੱਤ੍ਰ ਤਾਂ ਲਿਖੋ॥