ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/300

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯੯)

ਬੈਸੈਨੀਓਹੁਣੇ ਲਓ! ਰੁਪੈਯਾ ਤਿਆਰ ਹੈ ॥

ਪੋਰਸ਼ੀਆਨਹੀਂ, ਨਹੀਂ, ਯਹੂਦੀ ਨੈ ਭਰੀ ਕਚੈਹਰੀ ਵਿੱਚ ਰੁਪਯਾ ਲੈਣੇ ਨਾਹ ਕੀਤੀ ਹੈ। ਉਹ ਆਪਣਾ ਹੱਕ ਲਏਗਾ। ਉਸਨੂੰ ਉਹੀਓ ਮਿਲੇਗਾ, ਜੋ ਟੋਂਬੂ ਵਿੱਚ ਲਿਖਿਆ ਹੋਇਆ ਹੈ॥

ਗ੍ਰੈਸਯੋਨੋਦੂਜਾ ਦਾਨੀਆਲ ਹੈ ਯਹੂਦੀ ਤੈਂ ਮੇਰੇ ਉੱਤੇ ਉਪਕਾਰ ਕੀਤਾ ਹੈ ਜੋ ਮੈਨੂੰ ਇਹ ਸ਼ਬਦ ਯਾਦ ਕਰਾ ਦਿੱਤਾ ਹੈ॥

ਸ਼ਾਈਲਾਕਤਾਂ ਕੀ ਮੇਰਾ ਮੂਲ ਬੀ ਮਾਰਿਆ ਜਾਵੇਗਾ?

ਪੋਰਸ਼ੀਆਟੋਂਬੂ ਦੀ ਚੱਟੀ ਛੁੱਟ ਕੁਝ ਬੀ ਨਹੀਂ ਅਤੇ ਓਹ ਬੀ ਆਪਣੇ ਆਪਨੂੰ ਖਟਕੇ ਵਿੱਚ ਫਸਾਕੇ॥

ਸ਼ਾਈਲਾਕਸੁੱਖ ਸ਼ੈਤਾਨ ਉਹਦੇ ਨਾਲ ਸਿੱਝ ਲਏਗਾ। ਹੁਣ ਮੈਂ ਇੱਥੇ ਠਹਿਰਕੇ ਗੱਲ ਨਹੀਂ ਬਨਾਵਾਂਗਾ॥

ਪੋਰਸ਼ੀਆਠਹਿਰਣਾ, ਠਹਿਰਣਾ, ਅਜੇ ਇੱਕ ਹੋਰ ਕਾਨੂਨ ਦੀ ਪਕੜ ਬਾਕੀ ਹੈ, ਵੈਨਿਸ ਦੇ ਕਨੂਨ ਵਿੱਚ ਸਾਫ਼ ਲਿਖਿਆ ਹੋਯਾ ਹੈ ਕਿ ਜੋ ਇਹ ਗੱਲ ਸਿੱਧ ਹੋ ਜਾਵੇ ਕਿ ਭਈ ਕਿਸੇ ਪਰਦੇਸੀ ਨੈ ਖੁੱਲਮਖੁੱਲਾ ਯਾ ਅੰਦਰਲੇ