ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/298

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯੭)

ਆਪਣਾ ਅੱਧ ਸੇਰ ਮਾਸ ਲੈ ਲਓ, ਪਰ ਇਹ ਚੇਤੋ ਰੱਖਣਾ ਕਿ ਜੇ ਮਾਸ ਵੱਢਣ ਵਿੱਚ ਇਕ ਬੂੰਦ ਬੀ ਈਸਾਈ ਦੇ ਲਹੂ ਦੀ ਡਿੱਗੀ ਤਾਂ ਵੈਨਿਸ ਦੇ ਕਾਨੂਨ ਮੂਜਿਬ ਤੁਹਾਡੀ ਸਾਰੀ ਮਿਲਖ ਖੁਸਕੇ ਵੈਨਿਸ ਦੀ ਸਰਕਾਰ ਦੀ ਹੋ ਜਾਏਗੀ॥

ਗ੍ਰੈਸਯੈਨੋਂ(ਪਰਸਿੰਨ ਹੋਕੇ) ਆਹਾ ਹਾ ਕੇਹਾ ਵਿਦ੍ਯਵਾਨ ਮੁਨਸਬ ਹੈ, ਦੇਖ ਓਇ ਯਹੂਦੀ ਕੇਹਾ ਨ੍ਯਾਉਂ ਕਰਣ ਵਾਲਾ ਹਾਕਮ ਹੈ॥

ਸ਼ਾਈਲਾਕਹੈਂ! ਕੀ ਕਾਨੂਨ ਇਸੇ ਦਾ ਨਾਉਂ ਹੈ?

ਪੋਰਸ਼ੀਆਤੁਸੀਂ ਆਪ ਦੇਖ ਲਓ। ਤੁਸੀਂ ਨ੍ਯਾਉਂ ਕਰਾਉਣਾ ਚਾਹੁੰਦੇ ਹੋ ਇਸ ਵਾਸਤੇ ਤੁਹਾਡੇ ਨਾਲ ਤੁਹਾਡੀ ਆਸ ਤੇ ਵੱਧ ਕੇ ਪੂਰਾ ਨਿਆਉਂ ਕੀਤਾ ਜਾਏਗਾ।

ਗ੍ਰੈਸਯੈਨੋਂਨਿਆਉਂ ਕਰਨ ਵਾਲੇ ਅੇਹੇ ਹੀ ਹੁੰਦੇ ਹਨ, ਵੇਖਿਆ ਤੂੰ ਨੌਸ਼ੇਰਵਾਂ ਦਾ ਨਿਆਉਂ॥

ਸ਼ਾਈਲਾਕਹੱਛਾ ਤਾਂ ਮੈਂ ਪਹਿਲੀ ਸਲਾਹ ਮੰਨਲਈ, ਲਿਆਉ ਤਿਉਣਾ ਰੁਪਯਾ ਕਿੱਥੇ ਹੈ? ਚਲੋ ਇਸ ਈਸਾਈ ਨੂੰ ਛੱਡ ਦੇਓ॥

ਬੈਸੈਨੀਓਲਓ, ਲਓ, ਇਹ ਰੁਪਯਾ ਤਿਆਰ ਹੈ॥