ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
(੨੯੬)
ਨੈਰਿਸਾ-ਇਹ ਬੀ ਚੰਗੀ ਗੱਲ ਹੈ ਕਿ ਉਹ ਇਸ ਵੇਲੇ ਐਥੇ ਨਹੀਂ,ਨਹੀਂ ਤਾਂ ਤੁਹਾਡੀਆਂ ਇਹ ਗੱਲਾਂ ਕਿਤੇ ਸੁਣ ਲੈਂਦੀ ਤਾਂ ਘਰ ਵਿੱਚ ਭੜਥੂ ਪੈ ਜਾਂਦਾ॥
ਸ਼ਾਈਲਾਕ-(ਆਪਣੇ ਮਨ ਵਿੱਚ) ਇਹ ਦੇਖੋ ਇਨ੍ਹਾਂ ਈਸਾਈ ਕੌਂਦਾ ਦਾ ਹਾਲ, ਮੇਰੀ ਬੀ ਇਕ ਧੀ ਹੈ ਹਾਇ ਕਿਹੀ ਹੱਛੀ ਗੱਲ ਹੁੰਦੀ ਜੋ ਉਹ ਈਸਾਈ ਦੀ ਥਾਂ ਕਿਸੇ ਯਹੂਦੀ ਦੀ ਬਣਕੇ ਰਹਿੰਦੀ ॥
(ਉੱਚੀ)ਹੁਣ ਤਾਂਵੇਲਾ ਐਵੇਂ ਪਿਆ ਜਾਂਦਾ ਹੈ ਜੋ ਕੁਝ ਹੋਣਾ ਹੈ ਪਰੇ ਹੋ ਜਾਵੇ॥
ਪੋਰਸ਼ੀਆ-ਇਸਵਿੱਚ ਸੰਸਾ ਨਹੀਂ ਕਿ ਇਸਸੁਦਾਗਰ ਦਾ ਅੱਧ ਸੇਰ ਮਾਸ ਤੇਰਾ ਹੀ ਹੈ, ਏਹੋ ਅਦਾਲਤ ਦ ਹੁਕਮ ਅਤੇ ਕਾਨੂਨ ਦੀ ਮਰਜੀ ਹੈ ।
ਸ਼ਾਈਲਾਕ-ਬਲਿਹਾਰ ਜਾਵਾਂ । ਕੇਹਾ ਧਰਮੋ ਧਰਮ ਨਬੇੜਾ ਕੀਤਾ ਸੁ। ਦੂਜਾ ਦਾਨੀਆਲ ਨਿਆਂ ਕਰਨ ਆਯਾ ਹੈ।( ਐਟੋਨੀਓ ਨੂੰ ) ਆ ਜਾਓ, ਤਿਆਰ ਹੋ ਜਾਓ॥
ਪੋਰਸ਼ੀਆ-ਰਤਾ ਧੀਰਜ ਕਰਣਾ । ਇਕ ਹੋਰ ਬੀ ਗੱਲ ਹੈ, ਟੋਂਬੂ ਵਿੱਚ ਲਹੂ ਦੀ ਇਕ ਬੂੰਦ ਦਾ ਬੀ ਭੋਗ ਨਹੀਂ ਪਾਇਆ, ਲਿਖਤ ਇਹੀਓ ਹੈ ਕਿ ਨਿਰਾ ਮਾਸ, ੲਹ ਲਓ ਤੁਹਾਡਾ ਟੋਂਬੂ ਹੈ। ਰੱਬ ਤੁਹਾਡਾ ਭਲਾ ਕਰ