ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/296

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੯੫ )

ਜਾਣੋ ਕਿ ਮੈਂ ਸੱਚ ਮੁੱਚ ਤਨ ਮਨ ਧਨ ਨਾਲ ਮਿਤ੍ਰਾਈ ਦਾ ਅੰਗ ਪਾਲਣ ਵਾਲਾ ਹੋਵਾਂਗਾ॥

ਬੈਸੈਨੀਓਐਂਟੋਨੀਓ! ਇਸ ਵਿੱਚ ਸੰਸਾ ਨਹੀਂ ਕਿ ਮੈਂ ਆਪਣੀ ਨਵਰਣੀ ਇਸਤ੍ਰੀ ਨੂੰ ਪ੍ਰਾਣਾਂ ਥੋਂ ਬੀ ਵੱਧ ਪ੍ਯਾਰੀ ਸਮਝਦਾ ਹਾਂ ਪਰ ਮੇਰੇ ਪ੍ਰਾਣ, ਮੇਰੀ ਇਸਤ੍ਰੀ,ਅਤੇ ਸਾਰਾ ਸੰਸਾਰ ਮੇਰੇ ਅੱਗੇ ਤੁਹਾਡੀ ਜਿੰਦ ਦੇ ਤੋਲ ਨਹੀਂ ਤੁਲਦੇ। ਜੇ ਤੁਹਾਡੀ ਜਿੰਦ ਬਚ ਜਾਏ ਤਾਂ ਮੈਂ ਇਹ ਸਭ ਕੁਝ ਉਸ ਦੁਸ਼ਟ ਨੂੰ ਸੌਂਪਣ ਲਈ ਤਿਆਰ ਹਾਂ॥

ਪੋਰਸ਼ੀਆਜੇ ਤੁਹਾਡੀ ਇਸਤ੍ਰੀ ਤੁਹਾਡੀਆਂ ਇਹ ਦਲੇਰੀ ਦੀਆਂ ਗੱਲਾਂ ਸੁਣ ਲਏ ਤਾਂ ਤੁਹਾਡਾ ਕੇਹਾ ਧੰਨਵਾਦ ਕਰੇ ॥

ਗ੍ਰੈਸਯੈਨੋਬਲਾਲੈ ਮੇਰੀ ਪ੍ਯਾਰੀ ਇਸਤ੍ਰੀ ਜਿਸ ਨਾਲ ਮੇਰਾ ਸੱਚਾ ਪ੍ਰੇਮ ਹੈ ਇਸ ਵੇਲੇ ਉੱਪਰ ਰੱਬ ਦੀ ਦਰਗਾਹ ਵਿੱਚ ਹੁੰਦੀ ਅਤੇ ਬੇਨਤੀ ਕਰਦੀ ਕਿ ਹੇ ਮਹਾਰਾਜ ਇਸ ਭੈੜੇ ਯਹੂਦੀ ਦਾ ਮਨ ਵਟਾ ਦੇ, ਤੇਰੇ ਘਰ ਕਿਸ ਗੱਲ ਦੀ ਥੁੜ ਹੈ?