ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/290

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮੯)

ਜੋ ਪੂਰੀ ੨ ਕਨੂਨ ਉੱਪਰ ਚੱਲਦੀ ਹੈ, ਲਚਾਰ ਹੋਕੇ ਸੁਦਾਗਰ ਦੇ ਬਰਖ਼ਿਲਾਫ਼ ਫੈਸਲਾ ਕਰ ਦੇਵੇਗੀ॥

ਸ਼ਾਈਲਾਕ——ਮੈਂ ਆਪਣੇ ਕੀਤੇ ਦਾ ਵਲ ਆਪੇ ਪਾ ਲਵਾਂਗਾਂ, ਮੇਰੀ ਕਰਣੀ ਮੇਰੇ ਅੱਗੇ ਆਵੇਗੀ। ਮੈਂ ਇਸ ਵੇਲੇ ਕਾਨੂਨ ਮੂਜਬ ਨਿਆਉਂ ਕਰਾਉਂਣਾ ਅਤੇ ਆਪਣਾ ਹੱਕ ਲੈਣਾ ਚਾਹੁੰਦਾ ਹਾਂ॥

ਪੋਰਸ਼ੀਆ——ਓਹ ਰੁਪਯਾ ਨਹੀਂ ਦੇ ਸਕਦਾ?

ਬੈਸੈਨੀਓ——ਰੁਪੈਯਾ ਏਥੇ ਹੈ, ਜਿੰਨਾ ਕਹੋ ਉਹਦੇ ਵੱਲੋਂ ਹੁਣੇ ਅਦਾਲਤ ਵਿੱਚ ਜਮਾ ਕਰਾਦੇਂਦਾ ਹਾਂ। ਦੂਣਾ ਸਹੀ। ਜੇ ਨਾਂ ਮੰਨੇ ਤਾਂ ਦਸ ਗੁਣਾਂ ਹੀ ਸਹੀ। ਇਹ ਰੁਪਯਾ ਜਮਾ ਕਰਾ ਦੇਣਾ ਮੇਰੇ ਜਿੰਮੇ ਵਿੱਚ ਹੈ, ਜੇ ਮੈਂ ਨ ਕਰਾਇਆ ਤਾਂ ਮੈਂ ਆਪਣੇ ਹੱਥ ਆਪਣਾ ਸਿਰ ਅਤੇ ਆਪਣਾ ਦਿਲ ਸਬ ਚੱਟੀ ਵਿੱਚ ਭਰ ਦਿਆਂਗਾ। ਇਹ ਗੱਲ ਜਰੂਰ ਉੱਘੀ ਹੋਣੀ ਚਾਹੀਦੀ ਹੈ ਕਿ ਦਿਲ ਦੇ ਵਰ ਨੇ ਸਚਿਆਈ ਨੂੰ ਪਿੱਛੇ ਪਾ ਦਿੱਤਾ ਹੈ। ਮੈਂ ਅਧੀਨਗੀ ਨਾਲ ਬੇਨਤੀ ਕਰਦਾ ਹਾਂ ਕਿ ਥੋੜੇ ਚਿਰ ਲਈ ਕਾਨੂਨ ਆਪਣੇ ਹੱਥ ਵਿੱਚ ਲੈਕੇ ਇਕ ਬੜਾ ਭਲਿਆਈ ਦਾ ਕੰਮ ਕਰਨ ਲਈ ਕਾਨੂਨ ਨੂੰ ਤੌੜ ਹੀ ਦਿਓ।