ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/289

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੮੮)

ਮਹਾ ਬਲੀ ਥਾਂ ਬਲੀ ਬੀ ਦਯਾ ਵਿੱਚ ਸੰਸਾਰ।
ਰਾਜੇ ਦੇ ਇਹ ਮੁਕਟ ਨੂੰ ਸ਼ੋਭਾ ਦੇਵਣਹਾਰ॥
ਹੱਥੀਂ ਡੰਡਾ ਰਾਜਿਆਂ ਲਈ ਨਿਸ਼ਾਨੀ ਥਾਪ।
ਬਹੁਤ ਵਿਖਾਉਂਦੇ ਆਪਣਾ ਲੋਕਾਂ ਨੂੰ ਪਰਤਾਪ॥
ਡੰਡਾ ਡਰ ਉਪਜਾਉਂਦਾ ਦਯਾ ਕਰੇ ਭੌਂ ਨਾਸ।
ਉਹਰਹਿੰਦਾਵਿੱਚਹੱਥਦੇ ਦਿਲਵਿੱਚਇਹਦਾਵਾਸ ॥
ਦਯਾ ਆਪ ਭਗਵਾਨ ਦਾ ਗੁਣ ਜਾਣੋ ਹੈ ਮੀਤ।
ਪਰਮ ਧਰਮ ਹੈ, ਜੀਵਦਾ ਦਯਾ ਕਰੇ ਇਹਨੀਤ ॥
ਹੋਵੈ ਮੇਲ ਨਿਆਉਂਦਾ ਪਰ ਇਹ ਕਰੋ ਵਿਚਾਰ ।
ਲੇਖੇ ਕਦੇ ਨ ਛੁੱਟੀਏ ਉਸ ਸੱਚੇ ਦਰਬਾਰ ॥
ਈਸ਼੍ਵਰ ਅੱਗੇ ਬੇਨਤੀ ਬੰਦਾ ਕਰਦਾ ਆਪ
ਦਯਾ ਕਰੀਂ ਮਹਾਰਾਜ ਤੂੰ ਬਖ਼ਸ਼ੀਂ ਸਾਡੇ ਪਾਪ॥
ਸੋ ਹੇ ਮੂਰਖ ਬੰਦਿਆ ਇਹ ਤੂੰ ਰੱਖ ਖਿਆਲ।
ਦਯਾ ਕਰੇਂਗਾ ਆਪ ਜੇ ਹੋਸੀ ਰੱਬ ਦਿਆਲ॥

ਹੇ ਸ਼ਾਈਲਾਕ ਮੈਂ ਇਹ ਸਾਰੀਆਂ ਗੱਲਾਂ ਤੈਨੂੰ ਇਸ ਵਾਸਤੇ ਆਖੀਆਂ ਹਨ ਕਿ ਨ੍ਯਾਊਂ ਵਰਤਣ ਵਿੱਚ ਕੁਝ ਨਰਮੀ ਕਰਣ ਲਈ ਤਿਆਰ ਹੋ ਜਾਓ, ਪਰ ਜੇਕਰ ਤੁਸੀਂ ਆਪਣੇ ਹਥੋਂ ਨ ਟਲੇ ਤਾਂ ਵੈਨਿਸ ਦੀ ਅਦਾਲਤ