ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/283

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮੨)

ਨੈਰਿਸਾ ਇੱਕ ਵਿਦ੍ਵਾਨ ਵਕੀਲ ਦੇ ਚਤੁਰ ਮੁਨਸ਼ੀ ਦੇ ਵੇਸ ਵਿੱਚ ਕਚਹਿਰੀ ਦੇ ਅੰਦਰ ਆਉਂਦੀ ਹੈ॥

ਡਿਊਕ——ਪੈਡੂਆ ਨਗਰ ਦੇ ਵਿਦ੍ਵਾਨ ਵਕੀਲ ਬੈਲਾਰੀਓ ਕੋਲੋਂ ਆਏ ਹੋ?

ਨੈਰਿਸਾ——ਜੀ ਹਾਂ ਹਜੂਰ ਉਥੋਂ ਹੀ, ਬੈਲਾਰੀਓ ਨੇ ਚਰਣ ਬੰਦਨਾਂ ਆਖੀ ਹੈ॥

(ਇਕ ਚਿੱਠੀ ਦੇਂਦੀ ਹੈ)

ਬੈਸੈਨੀਓ——( ਯਹੂਦੀ ਵੱਲ ਤੱਕ ਕੇ) ਇਹ ਤੂੰ ਕਿਉਂ ਬੜੀ ਪ੍ਰੀਤ ਨਾਲ ਛੁਰਾ ਤੇਜ ਕਰਨ ਡਹਿਆ ਹੈਂ?

ਸ਼ਾਈਲਾਕ——ਉਸ ਦੁਆਲੀਏ ਦੀ ਹਿੱਕ ਉੱਤੋਂ ਮਾਸ ਵੱਢਣ ਲਈ ਜਿਸਦਾ ਇਕਰਾਰ ਕੀਤਾ ਹੋਯਾ ਸੂ॥

ਗ੍ਰੈਸਯੈਨੋ——(ਯਹੂਦੀ ਨੂੰ ਆਪਣੀ ਜੁੱਤੀ ਦੇ ਤਲੇ ਉੱਤੇ ਛੁਰਾ ਲਾਉਂਦਿਆਂ ਦੇਖਕੇ ਅੱਗ ਭਬੂਕਾ ਹੋਗਿਆ) ਓਏ ਚੰਦਰੇ ਯਹੂਦੀ! ਇਹ ਤੂੰ ਆਪਣੀ ਜੁੱਤੀ ਦੇ ਤਲੇ ਪਰ ਨਹੀਂ, ਇਹ ਤਾਂ ਤੂੰ ਆਪਣੀ ਜੁੱਤੀ ਥੋਂ ਬੀ ਨਿਖਿੱਧ ਆਤਮਾ ਪੁਰ ਛੁਰਾ ਤਿੱਖਾ ਕਰਦਾ ਹੈਂ। ਪਰ ਤੇਰਾ ਦ੍ਰੋਹ ਨਾਲ ਭਰਿਆ ਹੋਇਆ ਮਨ ਸਾਰੀਆਂ ਧਾਤਾਂ ਕੀ ਇਹ ਤਾਂ ਜਲਾਦ ਦੀ ਘਾਤ ਕਰਨ ਵਾਲੀ ਤਲਵਾਰ ਥੋਂ ਬ