ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/282

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮੧)

ਨੌਕਰਗਰੀਬਨਿਵਾਜ ਇਕ ਆਦਮੀ ਉਸ ਵਕੀਲ ਦੀ ਅਰਦਾਸ ਲੈਕੇ ਹੁਣੇ ਪੈਡੂਏ ਥੋਂ ਆਇਆ ਹੈ॥

ਡਿਊਕਲਿਆਓ, ਲਿਆਓ, ਛੇਤੀ ਚਿੱਠੀ ਲਿਆਕੇ ਮੈਨੂੰ ਦਿਓ ਅਤੇ ਉਸ ਆਦਮੀ ਨੂੰ ਇੱਧਰ ਬੁਲਾਓ॥

ਬੈਸੈਨੀਓਐਂਟੋਨੀਓ ਮਨ ਨੂੰ ਡੁਲਾਉ ਨਾ, ਪਰਮੇਸ਼ਰ ਭਲੀ ਕਰੇਗਾ। ਪਹਿਲਾਂ ਯਹੂਦੀ ਦੇ ਹੱਥੋਂ ਮੇਰਾ ਮਾਸ ਲਹੂ ਹੱਡੀਆਂ ਆਦਿਕ ਮਿੱਟੀ ਵਿੱਚ ਮਿਲ ਚੁੱਕਣਗੀਆਂ ਤੇ ਪਿੱਛੋਂ ਤੇਰੇ ਲਹੂ ਦੀ ਇਕ ਬੂੰਦ ਧਰਤੀ ਉੱਤੇ ਚੋਵੇਗੀ॥

ਐਂਟੋਨੀਓਮੇਰਾ ਤਾਂ ਹੁਣ ਓਹ ਹਾਲ ਹੈ ਜੋ ਇੱਜੜ ਵਿੱਚ ਉਸ ਭੇਡੂ ਦਾ ਹੁੰਦਾ ਹੈ ਜੋ ਮਾਂਦਾ ਹੋਣ ਕਰਕੇ ਹਲਾਲ ਕਰਣੇ ਜੋਗ ਹੋਵੇ। ਸਬ ਥੀਂ ਹੌਲਾ ਫਲ ਪਹਿਲੇ ਭੁਏਂ ਤੇ ਡਿਗ ਪੈਂਦਾ ਹੈ ਅਤੇ ਏਹੋ ਹਾਲ ਮੇਰਾ ਹੋਣ ਲੱਗਾ ਹੈ॥

ਬੈਸੈਨੀਓਇਸ ਥੋਂ ਚੰਗੀ ਗੱਲ ਕੋਈ ਹੋਰ ਤੁਹਾਡੇ ਲਈ ਨਹੀਂ ਹੈ ਕਿ ਜੋ ਭਾ ਪਈ ਹੈ ਹੁਣ ਚੁੱਪ ਕਰਕੇ ਹੌਂਸਲੇ ਨਾਲ ਕੱਟੋ ਅਤੇ ਮੇਰੇ ਪਿੱਛੋਂ ਵਿਰਲਾਪ ਕਰਕੇ ਦਿਲ ਦੀ ਹਵਾੜ ਕੱਢਣਾਂ॥