ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/275

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੪)

ਉਨ੍ਹਾਂ ਨੂੰ ਵਖਤ ਪਿਆ ਦੇਖ ਦੇਖ ਝੂਰਦਾ ਹੈ। ਪਰ ਯਹੂਦੀ ਦਾ ਅਜੇ ਤਕ ਪਤਾ ਨਹੀਂ॥

ਡਿਊਕ–ਐਂਟੋਨੀਓ ਆਇਆ ਹੈ?

ਐਂਟੋਨੀਓ–ਹਾਜ਼ਰ ਹਜ਼ੂਰ॥

ਡਿਊਕ–ਮੈਨੂੰ ਬੜਾ ਅਰਮਾਨ ਹੈ ਕਿ ਤੇਰਾ ਅਜਿਹੇ ਹਤ੍ਯਾਰੇ ਨਾਲ ਮੱਥਾ ਲੱਗਾ ਹੈ ਜੋ ਜਾਣਦਾ ਹੀ ਨਹੀਂ ਕਿ ਦਯਾ ਕੀ ਹੁੰਦੀ ਹੈ, ਚੰਦਰੇ ਨੂੰ ਤਰਸ ਮੇਹਰ ਮੁੱਢੋਂ ਹੀ ਨਹੀਂ ਉਸਦੇ ਹਿਰਦੇ ਵਿੱਚ ਦਯਾ ਦਾ ਬੀਜ ਪਿਆ ਹੀ ਨਹੀਂ॥

ਐਂਟੋਨੀਓ–ਹਜੂਰ ਨੈ ਜੋ ਕੁਝ ਵੀ ਉਹਦੀ ਨਿਰਦਯਤਾ ਅਤੇ ਕੁਲੱਛਣਾਂ ਦੀ ਬਾਬਤ ਕਿਹਾ ਹੈ ਮੈਂ ਸੁਣ ਲਿਆ ਹੈ। ਪਰ ਓਹ ਢੀਠ ਆਦਮੀ ਹੈ ਅਤੇ ਕਾਨੂਨ ਰਾਹੀਂ ਉਹਦੇ ਵੈਰ ਦੇ ਪੰਜੇ ਵਿੱਚੋਂ ਬਚਕੇ ਨਿਕਲਣ ਦਾ ਕੋਈ ਉਪਾਉ ਮੈਨੂੰ ਦਿਸਦਾ ਨਹੀਂ। ਇਸ ਕਰਕੇ ਜਿੰਨੀ ਚਾਹੇ ਮੇਰੇ ਉੱਤੇ ਜ਼ੁਲਮੀ ਕਰ ਲਏ ਮੈਂ ਉਹਦੇ ਸਾਮਨੇ ਨਿਉਂ ਗਿਆ ਹਾਂ ਅਤੇ ਸਬਰ ਸ਼ੁਕਰ ਕਰਕੇ ਜੋ ਭਾ ਪਈ ਹੈ ਕੱਟਾਂਗਾ॥

ਡਿਊਕ–ਕੋਈ ਹੈ, ਜਾਏ ਉਸ ਯਹੂਦੀ ਨੂੰ ਕਚੈਹਰੀ ਵਿੱਚ ਲਿਆਕੇ ਹਾਜ਼ਰ ਕਰੇ॥