ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/271

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੨)

ਦੇਖਕੇ ਉਹਦੇ ਮਨ ਨੂੰ ਉਛਾਲ ਆਯਾ ਅਤੇ ਆਪਣੇ ਗੁਣ ਵੱਲ ਯਾਨ ਕਰਕੇ ਉਸਨੈ ਅਪਨੀ ਬੁਧਿਦੇ ਆਸਰੇਦਿਲ ਵਿੱਚ ਪੱਕੀ ਦਲੀਲ ਕਰਲਈ ਜੋ ਮੈਂ ਆਪ ਜਾਕੇ ਵੈਨਿਸ ਦੀ ਕਚਹਿਰੀ ਵਿੱਚ ਐਂਟੋਨੀਓ ਵੱਲੋਂ ਉੱਤ੍ਰ ਦਿਆਂਗੀ।

ਪੋਰਸ਼ੀਆ ਦਾ ਇਕ ਸਨਬੰਧੀ ਬੇਲਾਰੀਓ ਨਾਮੇ ਕਨੂਨ ਵਿੱਚ ਬੜਾ ਪੱਕਾ ਵਕੀਲ ਸੀ। ਉਸਨੈ ਝੱਟ ਪੱਟ ਉਸਨੂੰ ਚਿੱਠੀ ਘੱਲ ਮੁਕੱਦਮੇ ਦਾ ਸਾਰਾ ਹਾਲ ਖੋਲ੍ਹ ਸੁਣਾਇਆ ਅਤੇ ਪੁੱਛਿਆ ਕਿ ਉਸ ਵਿੱਚ ਤੁਹਾਡੀ ਕੀ ਸਲਾਹ ਹੈ, ਨਾਲੇ ਇਹ ਬੀ ਪ੍ਰਾਰਥਨਾ ਕੀਤੀ ਕਿ ਇਸ ਗੱਲ ਦਾ ਉੱਤਰ ਦੇਕੇ ਓਹ ਪੁਸ਼ਾਕ ਭੀ ਕ੍ਰਿਪਾ ਕਰਕੇ ਮੰਗਵੀਂ ਏਨੀ ਜੋ ਬੈਰਿਸਟਰ ਪਾਉਂਦੇ ਹੁੰਦੇ ਹਨ। ਓਸ ਦਾ ਉੱਤਰ ਬੇਲਾਰੀਓ ਨੇ ਲਿਖ ਭੇਜਿਆ ਅਤੇ ਜੋ ਜੋ ਪੋਰਸ਼ੀਆ ਨੂੰ ਲੋੜੀਦਾ ਸਾ ਘੱਲ ਦਿੱਤਾ।

ਪੋਰਸ਼ੀਆ ਨੈ ਆਪਨੇ ਨਾਲ ਆਪਣੀ ਗੋਲੀ ਨੈਰਿਸਾ ਨੂੰ ਬੀ ਮਰਦਾਵਾਂ ਭੇਸ ਕਰਾਇਆ ਅਤੇ ਆਪ ਵਕੀਲ ਬਣਕੇ ਅਤੇ ਨੈਰਿਸਾਂ ਨੂੰ ਆਪਣਾ ਮੁਨਸ਼ੀ ਬਣਾ ਝੱਟ ਪੱਟ ਟੁਰ ਪਈ ਅਤੇ ਉਸੇ ਦਿਨ ਵੈਨਿਸ ਵਿੱਚ ਜਾ ਵੜੀ ਜਿਸ ਦਿਨ ਮੁਕੱਦਮੇ ਦੀ ਪੇਸ਼ੀ ਸੀ . ਕਚੈਹਰੀ ਵਿੱਚ ਮੁਕੱਦਮਾਂ ਪੇਸ਼ ਸਾ ਅਤੇ ਦੋਹਾਂ ਧਿਰਾਂ ਦੇ