ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/27

ਇਹ ਸਫ਼ਾ ਪ੍ਰਮਾਣਿਤ ਹੈ

( ੨੪ )

ਬਲਿਆ ਕਿ ਹੇ ਮਿੱਤ੍ਰ ਤੂੰ ਰਾਜੀ ਹੈਂ? ਸਰਲ ਬੁੱਧਿ ਬੋਲਿਆ, ਭ੍ਰਾਵਾ ਤੂੰ ਕੌਣ ਹੈਂ? ਲੁਟੇਰੇ ਨੈ ਉੱਤਰ ਦਿੱਤਾ ਕਾਲੀਦਾਸ ਨਾਮੇ ਸੇਠ ਦਾ ਕੁਟਲ ਬੁੱਧਿ ਮੇਂ ਪੁੱਤ੍ਰ ਹਾਂ, ਸਾਧਾਂ ਸੰਤਾਂ ਦੇ ਦਰਸ਼ਨ ਪਰਸ਼ਨ ਨੂੰ ਘਰੋਂ ਨਿਕਲਿਆ ਸਾਂ, ਧੰਨ ਭਾਗ ਮੇਰੇ ਕੋਈ ਪੁੰਨ ਜਾਗੇ ਜੋ ਤੇਰਾ ਦਰਸ਼ਨ ਪਾਕੇ ਜਨਮ ਸੁਫਲ ਕੀਤਾ ਅਤੇ ਇਸ ਜੀਉਣ ਦਾ ਫਲ ਲੀਤਾ,ਸੋ ਹੁਣ ਤੇਰਿਆਂ ਹੀ ਚਰਣਾਂ ਵਿੱਚ ਰਹਕੇ ਆਪਣੇ ਜੀਉਣ ਦਾ ਲਾਭ ਭੋਗਾਂਗਾ। ਐਨਾ ਕਹਿ ਉਸ ਦੇ ਨਾਲ ਹੋ ਤੁਰਿਆ। ਜਾਂ ਆਸ੍ਰਮ ਪੁਰ ਆਏ ਤਾਂ ਗੁਰੂ ਜੀ ਨੈ ਪੁੱਛਿਆ, ਬੇਟਾ ਤੇਰੇ ਨਾਲ ਇਹ ਦੂਜਾ ਹੋਰ ਕੌਣ ਹੈ? ਸਰਲ ਬੁੱਧਿ ਬੋਲਿਆ ਇਹ ਕੁਟਿਲ ਬੁੱਧਿ ਕਾਲੀ ਦਾਸ ਸੇਠ ਦਾ ਪੁੱਤ੍ਰ ਹੈ ਮੇਰਾ ਭਰਾ ਪਿਆ ਚਾਹੁੰਦਾ ਹੈ। ਉੱਤਰ ਦਿੱਤੋਸੁ ਪੁੱਤ੍ਰ ਪਰਦੇਸੀਆਂ, ਓਪਰਿਆਂ ਤੇ ਪਖਲਿਆਂ ਨਾਲ ਸਿਆਣ ਬਾਝ ਪੱਗ ਵਟਾਉਣੀ ਨਹੀਂ ਚਾਹੀਦੀ ਇਹ ਓਹੀ ਗੱਲ ਹੈ ਜੋ ਨਾਉਂ ਨਾ ਜਾਣਾ ਤੇਰਾ, ਤੂੰ ਹੋ ਜਠੇਰਾ ਮੇਰਾ। ਅਜੇਹਿਆਂ ਪੁਰਖਾਂ ਨਾਲ ਭਾਈਚਾਰਾ ਕਰਨਾਂ ਤਾਂ ਇੱਕ ਵੱਲ ਰਿਹਾ ਇਨ੍ਹਾਂ ਨੂੰ ਘਰ ਵਾੜਨਾ ਬੀ ਚੰਗਾ ਨਹੀਂ। ਕੁਟਿਲ ਬੁੱਧਿ ਬੋਲਿਆ, ਮਹਾਰਾਜ ਪਹਿਲੇ ਜਦ ਇਹ ਤੁਹਾਡਾ ਚੇਲਾ ਹੋਨ