ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/263

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੪)

ਬੈਸੈਨੀਓ ਨੇ, ਜੋ ਯਹੂਦੀ ਦੀਆਂ ਬਾਹਰਲੀਆਂ ਪ੍ਰੇਮ ਭਰੀਆਂ ਗੱਲਾਂ ਨਾਲ ਨ ਪਤੀਜਿਆ ਸਾ, ਬਥੇਰਾ ਐਂਟੋਨੀਓ ਨੂੰ ਹਟਕਿਆ ਕਿ ਹੇ ਮਿੱਤ੍ਰ ਅਜੇਹੀ ਚੱਟੀ ਭਰਣ ਦੇ ਇਕਰਾਰ ਕਰਣ ਵਿੱਚ ਖਟਕਾ ਹੈ, ਤੂੰ ਇਨ੍ਹਾਂ ਬਖੇੜਿਆਂ ਵਿੱਚ ਨਾ ਪਓ, ਪਰ ਐਂਟੋਨੀਓ ਨੇ ਇਹ ਸਮਝਾ ਕੇ ਕਿ ਸੱਚ ਮੁੱਚ ਜਿੱਕੁਰ ਯਹੂਦੀ ਕਹਿੰਦਾ ਹੈ ਇਹ ਇਕਰਾਰ ਹਾਸੇ ਠੱਠੇ ਹੀ ਕਰਦਾ ਹੈ, ਓੜਕ ਨੂੰ ਟੋਂਬੂ ਕਰ ਹੀ ਦਿੱਤਾ ।

ਇਹ ਧਨ ਵਾਲੀ ਸੁੰਦਰ ਇਸਤ੍ਰੀ ਜਿਸਨੂੰ ਬੈਸੈ ਨੀਓ ਦੇ ਸੱਚੇ ਪ੍ਰੇਮ ਨੈ ਆਪਣੇ ਲਈ ਪਸੰਦ ਕੀਤਾ ਸੀ, ਵੈਨਿਸ ਦੇ ਲਾਗੇਹੀ ਬੈਲਮਾਂਟ ਨਾਮੇ ਥਾਂਉ ਪੁਰ ਰਹਿੰਦੀ ਸੀ। ਓਹਦਾ ਨਾਉਂ (ਪੋਰਸ਼ੀਆ) ਸਾ, ਅਤੇ ਸੁਹੱਪਣ ਅਤੇ ਸੁਘੜਤਾਈ ਵਿਚ ਉਸ ਪੁਰਾਨੇ ਸਮੇਂ ਦੀ ਪੋਰਸ਼ੀਆ ਥੋਂ ਘੱਟ ਨਾ ਸੀ ਜੋ ਕੇਟੋ ਦੀ ਧੀ ਅਤੇ ਬੂਟਸ ਬਾਦਸ਼ਾਹ ਦੀ ਇਸਤ੍ਰੀ ਸੀ।

ਬੈਸੈਨੀਓ,ਜਿਸਨੂੰ ਇਕ ਜਿੱਤਦੀ ਜਿੰਦ ਨੂੰ ਖਟਕੇ ਵਿੱਚ ਫਸਾਕੇ ਮਨ ਭਾਉਂਦਾ ਰੁਪੈਯਾ ਮਿਲ ਗਿਆ ਸਾ ਬੜੇ ਵੱਜ ਗੱਜਕੇ ਬੈਲਮਾਂਟ ਵੱਲ ਤੁਰ ਪਿਆ। ਹੋਰਨਾ ਮਨੁੱਖਾਂ ਛੁੱਟ ਉਸਨੇ ਆਪਣੇ ਨਾਲ ਗ੍ਰੇਸਯੈਨੋ ਨਾ