ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/262

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੩)


ਐਂਟੋਨੀਓ—(ਹਠ ਕਰਕੇ) ਠਹਿਰੋ ਤਾਂ ਸਹੀ, ਮੈਂ ਜ਼ਰੂਰ ਟੌਂਬੂ ਕਰਾ ਦੇਵਾਂਗਾ। ਤੁਸੀਂ ਘਾਬਰਦੇ ਕਿਉਂ ਹੋ? ਜਿਸ ਦਿਨ ਦਾ ਇਕਰਾਰ ਕਰਣ ਹੈ ਉਸਥੋਂ ਇੱਕ ਦਿਨ ਪਹਿਲੇ ਹੀ ਮੇਰੇ ਜਹਾਜ ਇਸ ਰੁਪਏ ਚੋਂ ਵਧੇਰੇ ਮੁੱਲ ਦੇ ਮਾਲ ਨਾਲ ਲੱਦੇ ਹੋਏ ਆ ਜਾਣਗੇ॥

ਬਾਈਲਾਕ—(ਦੋਹਾਂ ਦਾ ਝਗੜਾ ਸੁਨਕੇ) ਤੋਬਾ ਇਹ ਈਸਾਈਆਂ ਦੀ ਜਾਤ ਬੀ ਕਿਹੀ ਭਰਮਣ ਹੈ, ਲੋਕਾਂ ਨਾਲ ਜੋ ਇਨ੍ਹਾਂ ਦਾ ਵਰਤਾਰਾ ਬੁਰਾ ਹੈ ਤਾਂ ਇਹ ਸਮਝਦੇ ਹਨ ਕਿ ਜੇਹੇ ਅਸੀਂ ਹਾਂ ਸਾਰੇ ਆਦਮੀ ਓਹੋ ਜੇਹੇ ਹੀ ਹਨ ਅਤੇ ਕਿਸੇ ਦਾ ਵਸਾਹ ਨ ਕਰੋ॥

ਬੈਸੈਨੀਓ! ਤੁਸੀਂ ਕ੍ਰਿਪਾ ਕਰਕੇ ਮੈਨੂੰ ਇਹ ਤਾਂ ਦੱਸੋ ਭਈ ਜੇ ਓਹਦੇ ਕੋਲੋਂ ਇਕਰਾਰ ਪੂਰਾ ਨਾ ਹੋਇਆ ਤਾਂ ਮੈਂ ਇਹ (ਮਾਸ ਦੀ) ਚੱਟੀ ਭਰਕੇ ਕੀ ਖੱਟ ਲੈਨਾ ਹੈ॥

ਜੇ ਮਨੁੱਖ ਦਾ ਮਾਸ ਅੱਧ ਸੇਰ ਉਸਦੇ ਸਰੀਰ ਥੋਂ ਵੱਢ ਬੀ ਲਿਆ ਜਾਵੇ ਤਾਂ ਓਹ ਐਨਾਂ ਬੀ ਤਾਂ ਕੰਮ ਨਹੀਂ ਆ ਸੱਕਦਾ ਜਿੰਨਾਂ ਬੱਕਰੇ ਦਾ ਮਾਸ, ਮੈਂ ਓਸ ਨਾਲ ਪ੍ਯਾਰ ਪਾਉਣ ਲਈ, ਇਹ ਉਪਕਾਰ ਕਰਣਾ` ਚਾਹੁੰਦਾ ਹਾਂ। ਜੇ ਮੰਨੇ ਤਾਂ ਵਾਹ ਭਲਾ ਨਹੀਂ ਤਾਂ ਓਹ ਜਾਣੇ॥