ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/253

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੪)

ਧਨੀ ਪੁਰਖ ਨੇ ਪਹਿਲਾਂ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਹੀ ਨਹੀਂ ਕੀਤਾ ਸਾ, ਜਦ ਡਾਕਟਰ ਨੇ ਇਸਨੂੰ ਸਮਝਾਯਾ ਤਾਂ ਇਸ ਮਹਾਤਮਾ ਦੀਆਂ ਅੱਖਾਂ ਖੁਲ੍ਹੀਆਂ ਅਤੇ ਦਿਲ ਵਿੱਚ ਕਹਿਨ ਲੱਗਾ ਕਿ ਇਹ ਤਾਂ ਸੱਚ ਕਹਿੰਦਾ ਹੈ। ਫੇਰ ਡਾਕਟਰ ਨੇ ਆਖਿਆ ਕਿ ਆਪ ਇਸ ਗੱਲ ਦੀ ਤਾਂ ਸ਼ਕਾਇਤ ਕਰ ਸਕਦੇ ਹੋ ਕਿ ਤੁਹਾਨੂੰ ਧੋਖਾ ਦੇਕੇ ਰਾਜੀ ਕੀਤਾ ਅਤੇ ਮੂਰਖ ਬਨਾਕੇ ਛੱਡਿਆ। ਜਦ ਤੁਸੀਂ ਉਸਦੇ ਘਰ ਪਹੁੰਚੇ ਸੇ ਉਸ ਵੇਲੇ ਕਈ ਗਰੀਬ ਰੋਗੀਆਂ ਨੂੰ ਉਸਦੇ ਮੇਜ ਉੱਤੇ ਕਈ ਪ੍ਕਾਰ ਦੇ ਭੋਜਨ ਖਾਂਦਿਆਂ ਨੂੰ ਦੇਖਕੇ ਤੁਸੀ ਧੋਖੇ ਵਿੱਚ ਆ ਗਏ ਸੇ, ਪਰ ਇਹ ਨਾ ਖਿਆਲ ਕੀਤਾ ਜੋ ਇਨ੍ਹਾਂ ਨੂੰ ਤਕੜਾ ਕਰਨ ਲਈ ਚੰਗੀਆਂ ਚੰਗੀਆਂ ਚੀਜਾਂ ਖੁਲਾਣੀਆਂ ਜ਼ਰੂਰ ਹਨ ਅਤੇ ਇਸਦੇ ਉਲਟਾ ਸ਼ਾਹੂਕਾਰਾਂ ਨੂੰ ਬਹੁਤਾ ਖਾਨ ਕਰਕੇ ਕਈ ਤਰਹਾਂ ਦੇ ਰੋਗ ਪੈਦਾ ਹੋ ਜਾਂਦੇ ਹਨ ਤਾਂ ਅਵੱਸ ਇਨ੍ਹਾਂ ਦੀਆਂ ਖਾਨ ਪੀਨ ਦੀਆਂ ਖਰਾਂਬੀਆਂ ਹਟਾਉਨਾ ਹੀ ਯੋਗ ਹੈ, ਤੇ ਇੰਨ੍ਹਾਂ ਨੂੰ ਸੰਜਮ ਅਤੇ ਪਰਿਸ਼੍ਮ ਕਰਨ ਦੀ ਵਾਦੀ ਪਾਣੀ ਚਾਹੀਦੀ ਹੈ,ਸੋ ਇਸ ਵਿੱਚ ਕਿਸੇ ਤਰ੍ਹਾਂ ਦਾ ਸੰਦੇਹ ਨਹੀਂ ਕਿ ਰਮੂਜੀਨੀ ਨੇ ਆਪ ਨੂੰ ਰਾਜੀ ਕਰ