ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/248

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੯)

ਦੇ ਮੋਢੇ ਚੁਕਵਾਈ ਅਤੇ ਇੱਕ ਕੋਠੜੀ ਵਿਚ ਲਿਜਾ ਕੇ ਆਖਨ ਲੱਗਾ ਕਿ ਇੱਥੇ ਕੁਰਸੀ ਤੋਂ ਹੇਠ ਹੋਕੇ ਖੜੇ ਹੋ ਜਾਓ॥

ਧਨੀ-ਇਹ ਗੱਲ ਤਾਂ ਬਿਲਕੁਲ ਨਹੀਂ ਬਨਦੀ ਕਿਉਂਕਿ ਮੇਰੇ ਵਿੱਚ ਤਾਂ ਖੜੇ ਹੋਨ ਦੀ ਤਾਕਤ ਨਹੀਂ ਅੱਜ ਤੀਕੂੰ ਤਿੰਨ ਵਰ੍ਹੇ ਹੋਏ ਹਨ ਕਿ ਮੈਂ ਕਦੇ ਬਿਨਾ ਆਸਰੇ ਦੇ ਬਾਝ ਜਮੀਨ ਤੇ ਪੈਰ ਨਹੀਂ ਰੱਖਦਾ॥

ਡਾਕਟਰ-ਕੁਝ ਡਰ ਨਹੀਂ ਤੁਸੀਂ ਲਾਠੀਆਂ ਦੇ ਆਸਰੇ ਨਾਲ ਕੰਧ ਤੇ ਹੱਥ ਰੱਖਕੇ ਖੜੋ ਜਾਓ। ਇਸ ਗੱਲ ਨੂੰ ਸੁਨਕੇ ਧਨੀ ਪੁਰਖ ਮੁਸ਼ਕਲ ਨਾਲ ਸੋਟੀਆਂ ਦੇ ਆਸਰੇ ਖੜੋਤਾ, ਡਾਕਟਰ ਨੇ ਉੱਸੇ ਵੇਲੇ ਉਹ ਕੁਰਸੀ ਉੱਥੋਂ, ਚੁਕਾ ਦਿੱਤੀ ਅਤੇ ਆਪ ਬੀ ਛੇਤੀ ਨਾਲ ਬਾਹਰ ਆ, ਬੂਹੇ ਨੂੰ ਜੰਦਾ ਲੁਵਾ, ਤਿੱਤਰ ਹੋ ਗਿਆ। ਉਸ ਕੋਠੜੀ ਦਾ ਫਰਸ਼ ਲੋਹੇ ਦਾ ਬਨਿਆ ਹੋਯਾ ਸਾ ਅਰ ਉਸ ਦੇ ਹੇਠ ਕੋਲੇ ਭੱਖ ਰਹੇ ਸੀ, ਧੀਰੇ ੨ ਓਹ ਗਰਮ ਹੋਣ ਲੱਗੇ, ਥੋੜੇ ਚਿਰ ਵਿੱਚ ਓਹ ਫਰਸ਼ ਅਜੇਹਾ ਤਪ ਗਿਆ ਕਿ ਧਨੀ ਪੁਰਖ ਦੇ ਪੈਰ ਸੜਨ ਲੱਗੇ, ਘਬਰਾ ਕੇ ਹਾਇ ੨ ਕਹਿ ਕੇ ਰੌਲਾ ਪਾਉਣ ਲੱਗਾ, ਕਦੇ ਡਾਕਟਰ ਨੂੰ ਬੁਲਾਉਣ ਲੱਗਾ ਤੇ ਕਦੇ ਨੌਕਰਾਂ ਨੂੰ ਅਵਾਜਾਂ ਮਾਰਨ ਲੱਗਾ, ਪਰ ਜਦ ਕਿਸੇ