ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/242

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੩)

ਖੂਨ ਪੀਨ ਦੀਆਂ ਸਾਰੀਆਂ ਚੀਜ਼ਾਂ ਵਿੱਚ ਦਵਾਈ ਮਿਲਾਉਣੀ ਹੋਵੇਗੀ। ਭਾਵੇਂ ਸ੍ਵਾਦ ਵਿੱਚ ਤਾਂ ਕੁਝ ਫਰਕ ਨਹੀਂ ਪਏਗਾ ਪਰ ਨਿਸਚਾ ਹੈ ਕਿ ਪੂਰਾ ਪੂਰਾ ਫਲ ਹੋਵੇਗਾ, ਇਸ ਲਈ ਇਸ ਗੱਲ ਦਾ ਜਰੂਰ ਧਿਆਨ ਰੱਖੋ ਕਿ ਜਿੱਥੋਂ ਤੰਕ ਬਨ ਪਵੇ ਥੋੜਾ ਖਾਓ। ਇਹ ਕਹਿਕੇ ਨੌਕਰਾਂ ਨੂੰ ਸਰਪੋਸ ਲਾਹੁਣ ਦੀ ਆਯਾ ਦਿੱਤੀ। ਸ਼ਾਹੂਕਾਰ ਕੀ ਦੇਖਦਾ ਹੈ ਕਿ ਇੱਕ ਰਕਾਬੀ ਵਿੱਚ ਸਿਰਫ ਦੋ ਹਜੀਰਾਂ ਹਨ, ਦੂਸਰੀ ਵਿੱਚ ਦੋ ਜੈਤੂੰਨ, ਤੀਸਰੀ ਵਿੱਚ ਦੋ ਸੇਉ, ਚੌਥੀ ਵਿਖੇ ਦੋ ਛੁਹਾਰੇ, ਪੰਜਵੀਂ ਵਿੱਚ ਦੋ ਉਬਾਲੇ ਹੋਏ ਆਲੂ, ਅਤੇ ਛੇਵੀਂ ਰਕਾਬੀ ਵਿੱਚ ਛੋਟਾ ਜਹਾ ਇੱਕ ਪਨੀਰਦਾ ਟੋਟਾ। ਇਹ ਦੇਖਦੇ ਸਾਰ ਧਨੀਪੁਰਖ ਦੀ ਹੋਸ਼ ਉੱਡ ਗਈ, ਘਬਰਾਕੇ ਬੋਲਿਆ ਹਾਇ ੨ ਏਹ ਕੇਹਾ ਅਨ੍ਹੇਰ ਹੈ, ਮੈਂ ਤਾਂ ਜੀਉਂਦਾ ਹੀ ਮੋਇਆ, ਕਿਉਂ ਡਾਕਟਰ ਸਾਹਿਬ ਆਪ ਨੇ ਇਸੇ ਲਈ ਮੇਰੇ ਨੌਕਰਾਂ ਇੱਥੋਂ ਕੱਢ ਦਿੱਤਾ ਜੇ, ਪਰਮੇਸ਼੍ਵਰ ਤੋਂ ਡਰੋਂ, ਇਹ ਕਿਹਾ ਨਾ ਮੇਰੇ ਸਾਮਨੇ ਲਿਆਏ ਹੋ। ਮੇਰੇ ਜੇਹੇ ਸ਼ਾਹੂਕਾਰ ਧਨਪਾਤ੍ਰ ਨੂੰ ਅਜੇਹੀਆਂ ਚੀਜਾਂ ਦਿੰਦੇ ਹੋ, ਜੋ ਉਨ੍ਹਾਂ ਮਜੂਰਾਂ ਕੋਲੋਂ ਨਾ ਖਾਧੀਆਂ ਜਾਨ ਕਿ ਜਿਨ੍ਹਾਂ ਨੂੰ ਮੇਰੇ ਸਾਮਨੇ ਤੁਸਾਂ ਆਪਣੇ ਹੱਥੀਂ ਪਦਾਰਥ ਬੁਲਾਏ ਹਨ।