ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/241

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੨)

ਹੁੰਦਾ ਹੈ ਉਹ ਆਪਣੇ ਰੂਬਰੂ ਖੁਲਾਉਂਦੇ ਹਨ, ਥੋੜਾ ਸੰਤੋਖ ਕਰੋ, ਹੁਣੇ ਦੋ ਘੰਟਿਆਂ ਤੀਕੂੰ ਭੋਜਨ ਤਿਆਰ ਹੋ ਜਾਂਦਾ ਹੈ। ਇਹ ਸੁਨਕੇ ਸ਼ਾਹੂਕਾਰ ਨਿਰਾਸ ਹੋਗਿਆ ਅਤੇ ਦੋ ਘੰਟਿਆਂ ਤੀਕ ਚੁਪਚਾਪ ਹੋਕੇ ਬੈਠ ਰਿਹਾ, ਜਾਨ ਦੁਖ ਵਿੱਚ ਫਸ ਗਈ, ਕਿਉਂਕਿ ਸਾਰੀ ਉਮਰਾ ਇਹ ਪਹਿਲਾ ਹੀ ਸਮਯ ਸਾ ਜੋ ਇਸਨੂੰ ਭੁਖ ਸਹਾਰਨੀ ਪਈ। ਪਲ ੨ ਵਿੱਚ ਇਹੋ ਦਲੀਲਾਂ ਕਰਦਾ ਸਾਂ ਕਿ ਅੱਜ ਘੜੀ ਨੂੰ ਕੀ ਹੋਗਿਆ ਕਿ ਅੱਠ ਨਹੀਂ ਬਜਦੇ, ਓੜਕ ਰਾਮ ਰਾਮ ਕਰਦਿਆਂ ਜਦ ਰਮੂਜੀਨੀ ਆਪਣੇ ਪੂਰੇ ਸਮਯ ਪੁਰ ਆਯਾ ਅਤੇ ਭੋਜਨ ਦੀ ਆਗਯਾ ਦਿੱਤੀ ਤਾਂ ਦੋਲਤਮੰਦ ਦੇ ਪ੍ਰਾਣਾਂ ਵਿੱਚ ਪ੍ਰਾਣ ਆਏ। ਕੀ ਦੇਖਦਾ ਹੈ ਕਿ ਖਾਨਸਾਮਾਂ ਨੇ ਛੇ ਰਕਾਬੀਆਂ ਸਿਤਪੋਸ਼ ਨਾਲ ਕੱਜੀਆਂ ਹੋਈਆਂ ਮੇਜ ਪੁਰ ਲਿਆ ਰੱਖੀਆਂ ਹਨ, ਦਿਲ ਵਿੱਚ ਖ਼ੁਸ਼ੀ ਹੋਕੇ ਖਿਆਲ ਕਰਨ ਲੱਗਾ ਕਿ ਸਾਰੀ ਦੁਨੀਆਂ ਦੀਆਂ ਚੀਜਾਂ ਦਾ ਸੁਆਦ ਏਨਾਂ ਛਿਆਂ ਰਕਾਬੀਆਂ ਵਿੱਚ ਹੋਵੇਗਾ। ਇੱਛਿਆ ਕਰਦਾ ਸਾ ਜੋ ਹੱਥ ਅੱਗੇ ਕਰੇ ਪਰ ਡਾਕਟਰ ਨੇ ਮਨਹਿ ਕਰ ਦਿੱਤਾ ਕਿ ਰਕਾਬੀ ਖੋਲੂਠੇ ਤੋਂ ਪਹਿਲਾਂ ਆਪ ਇਤਨੀ ਗੱਲ ਸੁਨ ਲਵੋ, ਕਿ ਅਪਦੀ ਬੀਮਾਰੀ ਅਜੇਹੀ ਭੈੜੀ ਹੈ ਜਿਸ ਲਈ ਮੈਨੂੰ ਆਪ ਦੀਆਂ